ਝਬਾਲ/ਬੀੜ ਸਾਹਿਬ, (ਲਾਲੂਘੁੰਮਣ, ਬਖਤਾਵਰ)- ਐਤਵਾਰ ਨੂੰ ਗੁਰਦੁਆਰਾ ਬਾਬਾ ਬੁੱਢਾ ਜੀ ਨੂੰ ਜਾਣ ਵਾਲੇ ਮੁੱਖ ਮਾਰਗ ਦੇ ਵਿਚਕਾਰ ਬਣੇ ਡਿਵਾਈਡਰ (ਫੁੱਟਪਾਥ) 'ਤੇ ਇਕ ਕੰਬਾਈਨ ਅਚਨਚੇਤ ਜਾ ਚੜ੍ਹੀ। ਇਸ ਦੌਰਾਨ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ।
ਗੌਰਤਲਬ ਹੈ ਕਿ ਕਣਕ ਦੀ ਵਾਢੀ ਦਾ ਸ਼ੀਜਨ ਹੋਣ ਕਰ ਕੇ ਖੇਤਰ ਅੰਦਰ ਕੰਬਾਈਨਾਂ ਸੜਕਾਂ 'ਤੇ ਦਿਨ-ਰਾਤ ਘੁੰਮ ਰਹੀਆਂ ਹਨ, ਭੀੜ ਵਾਲੇ ਖੇਤਰਾਂ 'ਚ ਵੀ ਇਹ ਕੰਬਾਈਨਾਂ ਤੇਜ਼ੀ ਨਾਲ ਲੰਘਦੀਆਂ ਹਨ। ਟ੍ਰੈਫਿਕ ਪੁਲਸ ਜਾਂ ਪ੍ਰਸ਼ਾਸਨ ਵੱਲੋਂ ਅਜਿਹੇ 'ਚ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਜਾ ਰਹੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਗੁਰਦੁਆਰਾ ਬਾਬਾ ਬੁੱਢਾ ਜੀ ਸਾਹਿਬ ਨੂੰ ਐਤਵਾਰ ਨੂੰ ਭਾਰੀ ਗਿਣਤੀ 'ਚ ਸ਼ਰਧਾਲੂ ਇਸ ਸੜਕ ਰਾਹੀਂ ਨਤਮਸਤਕ ਹੋਣ ਲਈ ਜਾਂਦੇ ਹਨ। ਉਕਤ ਕੰਬਾਈਨ ਦੇ ਫੁੱਟਪਾਥ ਦੇ ਉਪਰ ਜਾ ਚੜ੍ਹਨ ਨਾਲ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਵੱਡਾ ਹਾਦਸਾ ਟਲ ਗਿਆ ਪਰ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਾਰੇ ਮਾਰਗਾਂ ਤੋਂ ਕੰਬਾਈਨਾਂ ਦੇ ਲੰਘਣ 'ਤੇ ਪੂਰਨ ਰੂਪ 'ਚ ਪਾਬੰਦੀ ਲਾਈ ਜਾਵੇ ਤਾਂ ਜੋ ਭਵਿੱਖ 'ਚ ਅਜਿਹਾ ਹਾਦਸਾ ਨਾ ਵਾਪਰ ਸਕੇ।
ਪੰਜਾਬ ਸਰਕਾਰ ਵੱਲੋਂ 'ਆਸ਼ੀਰਵਾਦ' ਸਕੀਮ ਤਹਿਤ 112.78 ਕਰੋੜ ਦੀ ਰਾਸ਼ੀ ਜਾਰੀ : ਧਰਮਸੌਤ
NEXT STORY