ਕਾਂਗਰਸ ਦੇ ਰਾਜ 'ਚ ਪੰਜਾਬ ਫਿਰ ਬਣੇਗਾ ਨੰਬਰ ਇਕ ਸੂਬਾ : ਕੈਪਟਨ

You Are HerePunjab
Monday, March 20, 2017-4:21 PM

ਪਟਿਆਲਾ (ਰਾਜੇਸ਼) : ਪੰਜਾਬ ਵਿਚ ਕਾਂਗਰਸ ਵਲੋਂ ਵਿਰੋਧੀ ਪਾਰਟੀਆਂ ਨੂੰ ਚੋਣਾਂ ਵਿਚ ਕਰਾਰੀ ਹਾਰ ਦੇਣ ਅਤੇ 77 ਵਿਧਾਨ ਸਭਾ ਸੀਟਾਂ ਜਿੱਤਣ ਤੋਂ ਉੁਤਸ਼ਾਹਿਤ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚੋਂ ਨਸ਼ੇ, ਬੇਰੁਜ਼ਗਾਰੀ ਨੂੰ ਖਤਮ ਕਰਕੇ ਅਤੇ ਵਿਕਾਸ ਦੀਆਂ ਸਕੀਮਾਂ ਨੂੰ ਲਾਗੂ ਕਰਕੇ ਨਵੇਂ-ਨਵੇਂ ਪ੍ਰੋਜੈਕਟ ਪੰਜਾਬ ਵਿਚ ਸਥਾਪਿਤ ਕਰਕੇ ਪੰਜਾਬ ਨੂੰ ਫਿਰ ਤੋਂ ਨੰਬਰ ਇਕ ਸੂਬਾ ਬਣਾਇਆ ਜਾਵੇਗਾ। ਕੈਪਟਨ ਨੇ ਕਿਹਾ ਕਿ ਇਸ ਨਾਲ ਪੰਜਾਬ ਫਿਰ ਤੋਂ ਤਰੱਕੀ ਦੀਆਂ ਲੀਹਾਂ 'ਤੇ ਤੁਰੇਗਾ। ਇਸ ਮੌਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ. ਕੇ. ਸ਼ਰਮਾ ਅਤੇ ਬਲਾਕ ਪ੍ਰਧਾਨ ਕੇ. ਕੇ. ਮਲਹੋਤਰਾ ਅਤੇ ਪੰਜਾਬ ਕਾਂਗਰਸ ਸੋਸ਼ਲ ਮੀਡੀਆ ਸੈਲ ਜ਼ਿਲਾ ਪਟਿਆਲਾ ਦੇ ਚੇਅਰਮੈਨ ਜਸਵਿੰਦਰ ਜੁਲਕਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਭਰਵਾਂ ਸਵਾਗਤ ਕਰਦਿਆਂ ਸਾਂਝੇ ਤੌਰ 'ਤੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਇਤਿਹਾਸਕ ਜਿੱਤ ਹਾਸਲ ਕੀਤੀ ਹੈ, ਜਿਸ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਪਾਰਟੀ ਅਤੇ ਵਰਕਰਾਂ ਨੂੰ ਜਾਂਦਾ ਹੈ।
ਇਸ ਮੌਕੇ ਜਸਪਾਲ ਰਾਜ ਜਿੰਦਲ, ਰਾਜੇਸ਼ ਮੰਡੌਰਾ, ਸੋਨੂੰ ਸੰਗਰ, ਅਮਰਜੀਤ ਸਿੰਘ ਆਨੰਦ, ਦਰਸ਼ਨ ਸਿੰਘ ਮਾਨ, ਗੋਪੀ ਰੰਗੀਲਾ, ਮੋਹਨ ਸ਼ਰਮਾ, ਕੁਲਦੀਪ ਸ਼ਰਮਾ, ਇੰਦਰਜੀਤ ਪਰਵਾਨਾ, ਰੋਹਿਤ ਗੁਪਤਾ, ਹਰਸਿਮਰਨ ਸੰਧੂ ਆਦਿ ਹਾਜ਼ਰ ਸਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.