ਫਰੀਦਕੋਟ : ਦੋ ਦਿਨਾਂ ਫਰੀਦਕੋਟ ਦੌਰੇ 'ਤੇ ਆਏ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸੀ ਵਰਕਰ ਸੰਨੀ ਬਰਾੜ ਦੇ ਘਰ ਨਹੀਂ ਗਏ ਤਾਂ ਸੰਨੀ ਬਰਾੜ 'ਚ ਨਾਰਾਜ਼ਗੀ ਪਾਈ ਗਈ, ਜਿਸ ਤੋਂ ਬਾਅਦ ਉਸ ਨੇ ਕੈਪਟਨ ਦੇ ਕਾਫਲੇ ਨੂੰ ਆਪਣੇ ਘਰ ਦੇ ਬਾਹਰ ਰੋਕ ਲਿਆ ਅਤੇ ਰੋ-ਰੋ ਕੇ ਆਪਣਾ ਦੁਖੜਾ ਸੁਣਾਇਆ। ਬਾਅਦ 'ਚ ਕੈਪਟਨ ਸੰਨੀ ਦੇ ਘਰ ਗਏ ਅਤੇ ਉਸ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕੀਤਾ ਹੈ ਕਿ ਕਾਂਗਰਸ ਵਿਚ ਕਿਸੇ ਤਰ੍ਹਾਂ ਦੀ ਧੜੇਬੰਦੀ ਨਹੀਂ ਹੈ। ਇਥੇ ਦੱਸ ਦਈਏ ਕਿ ਭਾਵੇਂ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਅਜੇ ਲਗਭਗ ਇਕ ਸਾਲ ਦਾ ਸਮਾਂ ਬਾਕੀ ਹੈ ਫਿਰ ਵੀ ਸਿਆਸੀ ਪਾਰਟੀਆਂ ਵਲੋਂ ਹੁਣ ਤੋਂ ਆਪਣੇ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਫਗਵਾੜਾ 'ਚ ਕਾਲਜ ਦੀ ਕੁੜੀ ਦੀ ਬਹਾਦਰੀ ਦੇਖ ਹਰ ਕੋਈ ਰਹਿ ਗਿਆ ਹੈਰਾਨ
NEXT STORY