ਅਬੋਹਰ (ਸੁਨੀਲ) — ਹਾਲਾਕਿ ਹਰੇਕ ਪਾਰਟੀ ਨੇ ਪ੍ਰਾਰਥੀਆਂ ਚੋਂ ਕੇਵਲ ਇਕ ਹੀ ਵਿਅਕਤੀ ਨੂੰ ਟਿਕਟ ਦੇਣਾ ਸੀ ਲੇਕਿਨ ਜਿਹੜਾ ਇਸ ਤੋਂ ਵਾਂਝੇ ਰਹਿ ਗਏ ਉਹ ਹੁਣ ਖੇਡ ਵਿਗਾੜਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਅਪਣਾ ਰਹੇ ਹਨ। ਕਾਂਗਰਸ ਇਸ ਤੋਂ ਅਛੂਤੀ ਨਹੀਂ ਰਹੀ ਹੈ। ਬੱਲੂਆਣਾ ਵਿਧਾਨਸਭਾ ਖੇਤਰ 'ਚ ਪਿਛਲੀ ਬਾਰ ਸਾਬਕਾ ਕਾਂਗਰਸ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਟਿਕਟ ਨਾ ਦਿੱਤੇ ਜਾਣ ਤੇ ਆਜ਼ਾਦ ਉਮੀਦਵਾਰ ਦੇ ਰੂਪ 'ਚ ਆ ਡਟੇ ਸੀ ਅਤੇ ਇਸ ਦਾ ਸਿੱਧਾ ਲਾਭ ਅਕਾਲੀ ਦਲ ਨੂੰ ਹੋਇਆ। ਜਿਸ ਦੇ ਉਮੀਦਵਾਰ ਗੁਰਤੇਜ ਸਿੰਘ ਘੁੜਿਆਣਾ ਤੀਜੀ ਬਾਰ ਜੈਤੂ ਹੋਏ। ਇਸ ਬਾਰ ਇਸ ਖੇਤਰ ਤੋਂ ਟਿਕਟ ਪਾਉਣ 'ਚ ਅਸਫਲ ਰਹੀ ਰਾਜਪੁਰਾ ਦੀ ਬੀਬੀ ਰਾਜਿੰਦਰ ਕੌਰ ਦੇ ਸਮਰਥਕ ਅਤੇ ਹੋਰ ਰਾਜਨੀਤਕ ਦਲਾਂ ਦੇ ਨੇਤਾ ਵੀ ਕਥਿਤ ਰੂਪ ਚ ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਲੜਣ ਦੇ ਲਈ ਦਬਾਅ ਪਾ ਰਹੇ ਹਨ ਤਾਂਕਿ ਮਲੋਟ ਤੋਂ ਬੱਲੂਆਣਾ 'ਚ ਲਿਆਂਦੇ ਗਏ ਕਾਂਗਰਸ ਉਮੀਦਵਾਰ ਕਾਮਰੇਡ ਨੱਥੂ ਰਾਮ ਦਾ ਖੇਡ ਬਿਗਾੜਿਆ ਜਾ ਸਕੇ। ਬੀਬੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਟਿਕਟ ਦੇ ਲਈ ਆਵੇਦਨ ਕਰਨ ਵਾਲਿਆਂ ਚੋਂ ਜ਼ਿਆਦਾਤਰ ਪੜੇ ਲਿਖੇ ਤੇ ਸਾਮਾਜਿਕ ਅਤੇ ਰਾਜਨੀਤਕ ਜੀਵਨ 'ਚ ਤੇਜ ਮਹਿਲਾ ਉਮੀਦਵਾਰ ਸਨ ਲੇਕਿਨ ਉਨ੍ਹਾਂ ਦੇ ਇਨ੍ਹਾਂ ਗੁਣਾਂ ਨੂੰ ਨਜ਼ਰ ਅੰਦਾਜ ਕਰ ਦਿੱਤਾ ਗਿਆ ਹੈ।
ਇਹੀ ਸਥਿਤੀ ਗੁਆਂਢੀ ਖੇਤਰ ਫਾਜ਼ਿਲਕਾ ਦੀ ਹੈ। ਜਿਥੇ ਸਾਬਕਾ ਵਿਧਾਇਕ ਡਾ. ਮਹਿੰਦਰ ਰਿਣਵਾ ਨੇ ਨਾ ਕੇਵਲ ਸਾਥੀਆਂ ਸਣੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ ਬਲਕਿ ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਲੜਣ ਦੀ ਘੋਸ਼ਣਾ ਕਰ ਦਿੱਤੀ ਹੈ। ਉਹ ਪਹਿਲਾਂ ਵੀ ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਲੜ ਚੁਕੇ ਹਨ।
ਜ਼ਿਲੇ ਦੇ ਇਕ ਹੋਰ ਵਿਧਾਨ ਸਭਾ ਖੇਤਰ ਜਲਾਲਾਬਾਦ 'ਚ ਵੀ ਸਾਬਕਾ ਮੰਤਰੀ ਹੰਸਰਾਜ ਜੋਸਨ ਨੂੰ ਕਾਂਗਰਸ ਵੱਲੋਂ ਟਿਕਟ ਨਾ ਦਿੱਤੇ ਜਾਣ ਨਾਲ ਨਾਰਾਜ ਵਰਕਰ ਮੰਗਲਵਾਰ ਨੂੰ ਇੱਕਠੇ ਹੋ ਕੇ ਚੋਣਾਂ 'ਚ ਆਜ਼ਾਦ ਉਮੀਦਵਾਰ ਦੇ ਰੂਪ 'ਚ ਖੜੇ ਹੋਣ ਦੇ ਲਈ ਉਨ੍ਹਾਂ ਤੇ ਦਬਾਅ ਪਾਉਣ ਦੀ ਤਿਆਰੀ ਕਰ ਰਹੇ ਹਨ।
ਅਬੋਹਰ ਖੇਤਰ 'ਚ ਕਾਂਗਰਸ ਟਿਕਟ ਦੇ ਲਈ ਸੁਨੀਲ ਜਾਖੜ ਇਕੋ ਪ੍ਰਾਰਥੀ ਸਨ ਇਸ ਲਈ ਉਨ੍ਹਾਂ ਨੂੰ ਆਂਤਰਿਕ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ ਲੇਕਿਨ ਆਮ ਆਦਮੀ ਪਾਰਟੀ ਵੱਲੋਂ ਸਥਾਨਕ 24 ਆਵੇਦਨਕਰਤਾਵਾਂ ਨੂੰ ਨਜ਼ਰ ਅੰਦਾਜ ਕਰਕੇ ਫਾਜ਼ਿਲਕਾ ਵਾਸੀ ਤੇ ਸਾਬਕਾ ਕਾਂਗਰਸ ਵਰਕਰ ਅਤੁਲ ਨਾਗਪਾਲ ਨੂੰ ਅਬੋਹਰ ਤੋਂ ਟਿਕਟ ਦੇਣ 'ਤੇ ਉਠਿਆ ਵਿਰੋਧ ਅੱਜੇ ਤੱਕ ਸ਼ਾਂਤ ਨਹੀਂ ਹੋ ਪਾ ਰਿਹਾ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਇਥੇ ਆ ਕੇ ਨਾਰਾਜ਼ ਵਰਕਰਾਂ ਨੂੰ ਮਨਾਉਣ ਦੇ ਲਈ 2 ਦਿਨ ਲੰਘਾ ਦਿੱਤੇ ਲੇਕਿਨ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਅਤੇ ਬਗਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਅਸ਼ੋਕ ਗਰਗ ਨੇ ਪਰਚਾ ਦਾਖਿਲ ਕਰਨ ਦੇ ਬਾਅਦ ਆਪਣਾ ਚੋਣ ਦਫਤਰ ਵੀ ਖੋਲ ਦਿੱਤਾ ਹੈ।
ਇਧਰ ਅਬੋਹਰ ਖੇਤਰ 'ਚ ਅਕਾਲੀ ਦਲ ਦੀ ਮੂਲ ਰੂਪ ਤੋਂ ਪਛਾਣ ਸਥਾਪਿਤ ਕਰਨ ਵਾਲੇ ਬਾਦਲ ਪਰਿਵਾਰ ਦੇ ਨੇੜੇ ਸਹਿਯੋਗੀ ਰਹੇ ਸੁਰਿੰਦਰ ਸੂਲਜਾ ਉਰਫ ਪੰਪੀ ਆਮ ਆਦਮੀ ਪਾਰਟੀ ਦੀ ਟਿਕਟ ਨਾ ਮਿਲਣ ਦੇ ਬਾਅਦ ਹੁਣ ਕਾਂਗਰਸ 'ਚ ਸ਼ਾਮਲ ਹੋ ਗਏ ਹਨ ਅਤੇ ਉਹ ਆਪਣੇ ਪ੍ਰਭਾਵ ਦਾ ਉਪਯੋਗ ਬੱਲੂਆਣਾ ਤੇ ਅਬੋਹਰ ਵਿਧਾਨ ਸਭਾ ਖੇਤਰਾਂ 'ਚ ਕਰਨ ਦੇ ਲਈ ਕਮਰ ਕਸ ਚੁੱਕੇ ਹਨ।
'ਆਪ' ਆਗੂ ਜੋਤੀ ਮਾਨ ਅਕਸ਼ਰਾ ਅਕਾਲੀ ਦਲ 'ਚ ਸ਼ਾਮਲ, ਕਿਸੇ ਸਮੇਂ ਪਾਰਟੀ ਲਈ ਕੀਤਾ ਸੀ ਖੂਬ ਪ੍ਰਚਾਰ (ਤਸਵੀਰਾਂ)
NEXT STORY