ਸੁਣੋ, ਪੈਸਿਆਂ ਦੀ ਮੰਗ ਕਰ ਰਹੇ ਕਾਂਗਰਸੀ ਵਿਧਾਇਕ ਦੇ ਭੱਦੇ ਬੋਲ, ਵੀਡੀਓ ਵਾਇਰਲ

You Are HerePunjab
Monday, April 16, 2018-2:06 PM

ਮੋਗਾ (ਵਿਪਨ) : ਕਿਸੇ 'ਤੇ 326 ਦਾ ਪਰਚਾ ਕਰਵਾਉਣ ਲਈ 2-4 ਲੱਖ ਰੁਪਏ ਦੀ ਮੰਗ ਕਰ ਰਹੇ ਅਤੇ ਬੇਹੱਦ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਇਹ ਜਨਾਬ ਕਾਂਗਰਸੀ ਨੇਤਾ ਦਰਸ਼ਨ ਸਿੰਘ ਬਰਾੜ ਹਨ। ਬਰਾੜ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਵਿਧਾਇਕ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਐੱਮ. ਐੱਲ. ਏ. ਮੁਸ਼ਕਿਲਾਂ 'ਚ ਘਿਰ ਗਏ ਹਨ। ਇਸ ਵੀਡੀਓ ਨੂੰ ਵਾਇਰਲ ਕਰਨ ਵਾਲੇ ਥਾਣਾ ਸਮਾਲਸਰ ਦੇ 'ਆਪ' ਵਰਕਰ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਸ ਨੂੰ ਕੀਤੀ ਹੈ।
ਮੋਗਾ ਦੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਲਹਾ ਨੇ ਵੀ ਇਕ ਪ੍ਰੈੱਸ ਕਾਨਫਰੰਸ ਕਰਕੇ ਇਸ ਵੀਡੀਓ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਨੂੰ ਵੋਟਾਂ ਪਾ ਕੇ ਵਿਧਾਇਕ ਬਣਾਇਆ ਹੈ, ਅੱਜ ਉਹ ਵੀ ਸ਼ਰਮ ਮਹਿਸੂਸ ਕਰ ਰਹੇ ਹੋਣਗੇ। ਉਧਰ ਜਦੋਂ ਇਸ ਵੀਡੀਓ ਬਾਰੇ ਦਰਸ਼ਨ ਸਿੰਘ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੇ ਚੰਡੀਗੜ੍ਹ ਮੀਟਿੰਗ 'ਚ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ।

Edited By

Gurminder Singh

Gurminder Singh is News Editor at Jagbani.

!-- -->