ਫੱਤੂਢੀਂਗਾ, (ਘੁੰਮਣ)- ਸਥਾਨਕ ਪੁਲਸ ਥਾਣੇ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਦੇ ਨਿਰਦੇਸ਼ਾਂ 'ਤੇ ਇਲਾਕਾ ਗਸ਼ਤ ਦਲਵਿੰਦਬੀਰ ਸਿੰਘ ਏ. ਐੱਸ. ਆਈ., ਰੌਣਕੀ ਰਾਮ ਏ. ਐੱਸ. ਆਈ., ਸੁਖਦੇਵ ਸਿੰਘ ਹੌਲਦਾਰ ਤੇ ਮਨਿੰਦਰਜੀਤ ਸਿੰਘ ਹੌਲਦਾਰ ਸਮੇਤ ਪੁਲਸ ਪਾਰਟੀ ਕਰ ਰਹੇ ਸਨ, ਜਦੋਂ ਪੁਲਸ ਪਾਰਟੀ ਪਿੰਡ ਫੱਤੂਢੀਂਗਾ ਤੋਂ ਦੇਸਲ ਬਾਗੂਵਾਲ ਜਾ ਰਹੀ ਸੀ ਤਾਂ ਅੱਗੇ ਤੋਂ ਇਕ ਮੋਨਾ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਨੂੰ ਦੇਖ ਘਬਰਾ ਕੇ ਖਿਸਕਣ ਲੱਗਾ ਪਰ ਪੁਲਸ ਦੇ ਜਵਾਨਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਜਦੋਂ ਉਸ ਤੋਂ ਨਾਂ-ਪਤਾ ਪੁੱਛਿਆ ਤਾਂ ਦੋਸ਼ੀ ਨੇ ਆਪਣਾ ਨਾਮ ਹਰਮੇਜ ਸਿੰਘ ਉਰਫ ਮੇਸ਼ੀ ਪੁੱਤਰ ਕਰਤਾਰ ਸਿੰਘ ਵਾਸੀ ਬਾਗੂਵਾਲ ਥਾਣਾ ਫੱਤੂਢੀਂਗਾ ਦੱਸਿਆ। ਪੁਲਸ ਪਾਰਟੀ ਨੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 213 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸੇ ਤਰ੍ਹਾਂ ਜੱਗਾ ਸਿੰਘ ਏ. ਐੱਸ. ਆਈ., ਪਰਮਜੀਤ ਸਿੰਘ ਏ. ਐੱਸ. ਆਈ., ਜਸਵੰਤ ਸਿੰਘ ਹੌਲਦਾਰ ਤੇ ਗੁਰਚਰਨ ਸਿੰਘ ਹੌਲਦਾਰ ਸਮੇਤ ਪੁਲਸ ਪਾਰਟੀ ਪਿੰਡ ਫੱਤੂਢੀਂਗਾ ਤੋਂ ਮਿੱਠੜਾ ਮੁਰਾਦਪੁਰ ਆਦਿ ਪਿੰਡਾਂ ਦੀ ਗਸ਼ਤ ਕਰ ਰਹੇ ਸਨ ਕਿ ਜਦ ਟੀ-ਪੁਆਇੰਟ ਸੰਧਰ ਜਗੀਰ ਪੁੱਜੇ ਤਾਂ ਇਕ ਸਰਦਾਰ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਦ ਸੜਕ 'ਤੇ ਚੜ੍ਹਣ ਲੱਗਾ ਤਾਂ ਪੁਲਸ ਤੋਂ ਘਬਰਾ ਕੇ ਪਿੱਛੇ ਮੁੜਣ ਲੱਗਾ ਪਰ ਜਦ ਪੁਲਸ ਦੇ ਜਵਾਨਾਂ ਨੇ ਇਸ ਨੂੰ ਕਾਬੂ ਕਰਕੇ ਨਾਂ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਕਰਨੈਲ ਸਿੰਘ ਉਰਫ ਜ਼ੈਲਾ ਪੁੱਤਰ ਮਹਿੰਗਾ ਸਿੰਘ ਕੌਮ ਮਜ਼੍ਹਬੀ ਸਿੱਖ ਪਿੰਡ ਬੂਹ ਨੇ ਦੱਸਿਆ ਜਦ ਪੁਲਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 215 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਦੋਸ਼ੀਆਂ ਨੇ ਪੁਲਸ ਪੁਛਗਿੱਛ ਦੌਰਾਨ ਮੰਨਿਆ ਕਿ ਉਹ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਹਰ ਰੋਜ਼ ਦੀ ਤਰ੍ਹਾਂ ਆਪਣੇ ਕਿਸੇ ਨਿੱਜੀ ਗਾਹਕ ਨੂੰ ਦੇਣ ਜਾ ਰਹੇ ਸੀ। ਪੁਲਸ ਨੇ ਦੋਵਾਂ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ।
ਹਰੀਕੇ ਹੈੱਡ 'ਚ ਪਾਣੀ ਦਾ ਪੱਧਰ ਵਧਿਆ
NEXT STORY