ਰੇਤਾ ਨਾਲ ਭਰੀਆਂ 3 ਟਰੈਕਟਰ-ਟਰਾਲੀਆਂ ਬਰਾਮਦ

You Are HerePunjab
Saturday, February 18, 2017-12:33 AM

ਫਿਰੋਜ਼ਪੁਰ (ਕੁਮਾਰ)- ਸਰਕਾਰ ਵੱਲੋਂ ਰੇਤਾ ਦੀ ਨਾਜਾਇਜ਼ ਨਿਕਾਸੀ 'ਤੇ ਲਾਈ ਗਈ ਪਾਬੰਦੀ ਦੇ ਬਾਵਜੂਦ ਰੇਤਾ ਭਰ ਕੇ ਲਿਜਾਣ ਦੇ ਦੋਸ਼ 'ਚ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਈਨਿੰਗ ਐਂਡ ਮਿਨਰਲ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬੂਟਾ ਸਿੰਘ ਅਤੇ ਐੱਚ. ਸੀ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਮੇਨ ਚੌਕ ਜ਼ੀਰਾ 'ਚ ਰੇਤਾ ਨਾਲ ਭਰੀਆਂ 2 ਟਰੈਕਟਰ-ਟਰਾਲੀਆਂ ਅਤੇ ਪਿੰਡ ਬੋਤੀਆਂ ਵਾਲਾ ਦੇ ਇਲਾਕੇ 'ਚ ਰੇਤਾ ਨਾਲ ਭਰੀ ਇਕ ਟਰੈਕਟਰ-ਟਰਾਲੀ ਆਪਣੇ ਕਬਜ਼ੇ 'ਚ ਲੈ ਲਈ ਹੈ, ਜਦਕਿ ਰੇਤਾ ਨਾਲ ਭਰੀਆਂ ਟਰੈਕਟਰ-ਟਰਾਲੀਆਂ ਲਿਆ ਰਹੇ ਵਿਅਕਤੀ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਏ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.