ਅੰਮ੍ਰਿਤਸਰ-ਅੰਮ੍ਰਿਤਸਰ ਦੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਸੋਮਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਹਸਪਤਾਲ ਦੇ ਅੰਦਰ ਇੱਕ ਵੱਡਾ ਧਮਾਕਾ ਹੋ ਗਿਆ। ਦਰਅਸਲ ਜਦੋਂ ਹਪਸਤਾਲ ਵਿੱਚ ਆਕਸੀਜਨ ਵਾਲਾ ਸਿਲੰਡਰਾਂ ਦੇ ਸਟੋਰ 'ਚ ਸਿਲੰਡਰ ਨੂੰ ਉਤਾਰਨ ਦਾ ਕੰਮ ਚੱਲ ਰਿਹਾ ਸੀ ਤਾਂ ਇੱਕ ਸਿਲੰਡਰ ਫਟ ਗਿਆ ।
ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਦੋ ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ । ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਰਨ ਵਾਲੇ ਵਿਅਕਤੀ ਦਾ ਢਿੱਡ ਤੱਕ ਉੱਡ ਗਿਆ ਅਤੇ ਉਸਦੇ ਸਰੀਰ ਦੇ ਅੰਗ ਦੂਰ-ਦੂਰ ਤੱਕ ਖਿੱਲਰ ਗਏ । ਫਿਲਹਾਲ ਇਸ ਘਟਨਾ 'ਚ ਜ਼ਖਮੀਂ ਹੋਏ ਲੋਕਾਂ ਨੂੰ ਹਸਪਤਾਲ ਦੇ ਅਮਰਜੈਂਸੀ ਵਾਰਡ 'ਚ ਭਰਤੀ ਕੀਤਾ ਗਿਆ ਹੈ ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਇਨ੍ਹਾਂ 13 ਸਿੱਖ-ਸਿੱਖਣੀਆਂ ਨੇ ਰਚਿਆ ਇਤਿਹਾਸ, ਮਿਲਿਆ ਅਵਾਰਡ
NEXT STORY