ਜਲੰਧਰ, (ਬਿਊਰੋ)— ਡਬਲਯੂ.ਡਬਲਯੂ.ਈ. ਦੇ 'ਦਿ ਗ੍ਰੇਟ ਖਲੀ' ਦੀ ਅਕੈਡਮੀ ਸੀ.ਡਬਲਿਊ.ਈ. 'ਚ ਅੱਜ ਡਬਲਯੂ.ਡਬਲਯੂ.ਈ. ਯੂ.ਐੱਸ.ਏ. ਪ੍ਰਤੀਨਿਧੀਆਂ ਨੇ ਸ਼ਿਰਕਤ ਕਰਕੇ ਅਕੈਡਮੀ 'ਚ ਟਰੇਨਿੰਗ ਪ੍ਰਾਪਤ ਕਰ ਰਹੇ ਨੌਜਵਾਨਾਂ ਦੀ ਪ੍ਰਤਿਭਾ ਦਾ ਨਿਰੀਖਣ ਕੀਤਾ, 5 ਘੰਟੇ ਤੱਕ ਚਲੀ ਇਸ ਪ੍ਰਕਿਰਿਆ ਦੇ ਦੌਰਾਨ 50 ਦੇ ਲਗਭਗ ਨੌਜਵਾਨਾਂ ਨੇ ਰਿੰਗ 'ਚ ਚਲੀ ਇਸ ਫ੍ਰੀ-ਸਟਾਈਲ ਰੈਸਲਿੰਗ 'ਚ ਪ੍ਰਦਰਸ਼ਨ ਪੂਰੇ ਆਤਮਵਿਸ਼ਵਾਸ ਨਾਲ ਕੀਤਾ।
ਡਬਲਯੂ.ਡਬਲਯੂ.ਈ. ਦੇ ਕਾਰਜਕਾਰੀ ਅਧਿਕਾਰੀ ਕੈਨੀਅਲ ਸਿਮੋਨ ਅਤੇ ਮੁੱਖ ਕੋਚ ਨਾਰਮਨ ਸਮਾਈਲੀ ਨੇ ਨੌਜਵਾਨਾਂ ਦੇ ਜੋਸ਼ ਨੂੰ ਵੇਖਦੇ ਹੋਏ ਖੁਸ਼ੀ ਪ੍ਰਗਟਾਈ। ਨਾਰਮਨ ਸਮਾਈਲੀ ਨੇ ਨੌਜਵਾਨਾਂ ਨੂੰ ਕੁਸ਼ਤੀ ਦੇ ਮਹੱਤਵਪੂਰਨ ਟਿੱਪਸ ਵੀ ਦਿੱਤੇ। 'ਦਿ ਗ੍ਰੇਟ ਖਲੀ ਨੇ ਕਿਹਾ ਕਿ ਕੁਸ਼ਤੀ ਇਕ ਅਜਿਹਾ ਖੇਡ ਹੈ ਜਿਸ ਤੋਂ ਯੁਵਾ ਸੁਪਰਸਟਾਰ ਬਣ ਸਕਦੇ ਹਨ। ਬਸ ਜ਼ਰੂਰਤ ਹੈ ਕਿ ਉਹ ਆਪਣੇ ਖੇਡ 'ਤੇ ਪੂਰਾ ਧਿਆਨ ਦੇਣ ਅਤੇ ਸਖਤ ਮਿਹਨਤ ਕਰਨ।
ਜਦਕਿ ਡਬਲਯੂ.ਡਬਲਯੂ.ਈ. (ਵਰਲਡ ਰੈਸਲਿੰਗ ਐਂਟਰਟੇਨਮੈਂਟ) 'ਚ ਪਹੁੰਚਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਕਵਿਤਾ ਦੇਵੀ ਨੇ ਆਪਣੀ ਸਫਲਤਾ ਦਾ ਪੂਰਾ ਸਿਹਰਾ ਕੋਚ ਅਤੇ ਗੁਰੂ ਸਾਬਕਾ ਡਬਲਯੂ.ਡਬਲਯੂਈ. ਵਰਲਡ ਹੈਵੀਵੇਟ ਚੈਂਪੀਅਨ 'ਦਿ ਗ੍ਰੇਟ ਖਲੀ' (ਦਲੀਪ ਸਿੰਘ ਰਾਣਾ) ਨੂੰ ਦਿੱਤਾ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ, ''ਆਪਣੇ ਪਰਿਵਾਰ ਦੇ ਸਮਰਥਨ ਦੀ ਵਜ੍ਹਾ ਨਾਲ ਮੈਂ ਇਹ ਮੁਕਾਮ ਹਾਸਲ ਕੀਤਾ ਹੈ। ਕਵਿਤਾ ਨੇ ਕਿਹਾ, ਮਹਿਲਵਾਂ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ। ਮੈਂ ਆਪਣੀ ਸਫਲਤਾ ਦਾ ਸਿਹਰਾ ਖਲੀ ਸਰ ਨੂੰ ਦਿੰਦੀ ਹਾਂ। ਸਿਰਫ 19 ਸਾਲ ਦੀ ਉਮਰ 'ਚ ਰੈਸਲਿੰਗ ਕਰਦੀ ਆ ਰਹੀ ਹਾਂ। ਵੇਟ ਲਿਫਟਿੰਗ 'ਚ ਨੈਸ਼ਨਲ ਚੈਂਪੀਅਨ ਅਤੇ ਸਾਊਥ ਏਸ਼ੀਆ ਗੇਮਸ 'ਚ ਵੀ ਚੈਂਪੀਅਨ ਦਾ ਖਿਤਾਬ ਜਿੱਤ ਚੁੱਕੀ ਹਾਂ। ਡਬਲਯੂ.ਡਬਲਯੂ.ਈ. ਦੇ ਨਾਲ ਜੁੜਨ ਕਰਕੇ ਮੈਂ ਬਹੁਤ ਉਤਸ਼ਾਹਤ ਹਾਂ। ਜਨਵਰੀ 'ਚ ਯੂ.ਐੱਸ.ਏ. ਜਾ ਕੇ ਕੌਮਾਂਤਰੀ ਪੱਧਰ ਦੀ ਟ੍ਰੇਨਿੰਗ ਪ੍ਰਾਪਤ ਕਰਕੇ ਅੱਗੇ ਵਧੀ। 2008 'ਚ ਸਪੋਰਟਸ ਕੋਟੇ ਤੋਂ ਮੈਨੂੰ ਐੱਸ.ਐੱਸ.ਬੀ. 'ਚ ਕਾਂਸਟੇਬਲ ਦੀ ਨੌਕਰੀ ਮਿਲੀ ਸੀ ਪਰ ਪ੍ਰਮੋਸ਼ਨ ਨਾ ਮਿਲਣ ਦੇ ਕਾਰਨ ਮੈਂ ਨੌਕਰੀ ਛੱਡ ਦਿੱਤੀ ਅਤੇ ਹੁਣ ਸਾਰਾ ਸਮਾਂ ਡਬਲਯੂ.ਡਬਲਯੂ.ਈ. 'ਚ ਹੀ ਲਗਾ ਰਹੀ ਹਾਂ। ਜੇਕਰ ਡਬਲਯੂ.ਡਬਲਯੂ.ਈ. ਦੀ ਭਾਰਤੀ ਫੈਡਰੇਸ਼ਨ ਦਾ ਗਠਨ ਹੋਵੇ ਤਾਂ ਨੌਜਵਾਨਾਂ ਨੂੰ ਇਸ ਦਾ ਕਾਫੀ ਫਾਇਦਾ ਮਿਲੇਗਾ।
ਜ਼ਿਕਰਯੋਗ ਹੈ ਕਿ ਦਲੀਪ ਸਿੰਘ 'ਖਲੀ' ਨੇ ਨੌਜਵਾਨਾਂ 'ਚ ਫ੍ਰੀ ਸਟਾਈਲ ਰੈਸਲਿੰਗ ਦੇ ਸ਼ੌਕ ਨੂੰ ਦੇਖਦੇ ਹੋਏ ਜਲੰਧਰ 'ਚ ਹੀ ਕੌਮਾਂਤਰੀ ਪੱਧਰ ਦੀ ਰੈਸਲਿੰਗ ਦੀ ਟ੍ਰੇਨਿੰਗ ਦੇਣ ਦਾ ਜ਼ਿੰਮਾ ਉਠਾਇਆ ਹੈ ਅਤੇ ਉੱਥੋਂ ਟ੍ਰੇਨਿੰਗ ਕਰ ਰਹੇ ਨੌਜਵਾਨ ਕੁਝ ਸਮੇਂ 'ਚ ਹੀ ਮਹੱਤਵਪੂਰਨ ਫਾਈਟਸ ਜਿੱਤ ਕੇ ਅੱਗੇ ਵਧ ਰਹੇ ਹਨ। ਇਸ ਮੌਕੇ 'ਤੇ ਦਿਲੀਪ ਸਿੰਘ 'ਖਲੀ' ਅਤੇ ਨਿਰਦੇਸ਼ਕ ਸਲੀਮ ਰਾਮ ਨੇ ਡਬਲਯੂ.ਡਬਲਯੂਯੀ. ਦੇ ਪ੍ਰਤੀਨਿਧੀਆਂ ਦਾ ਸਨਮਾਨ ਵੀ ਕੀਤਾ।
ਸੰਗਰਾਂਦ ਮੌਕੇ ਜੇਲ ਕੰਪਲੈਕਸ 'ਚ ਬਣੇ ਮੰਦਰ ਅੰਦਰ ਨਾ ਜਾਣ ਦੇਣ ਕਾਰਨ ਹਿੰਦੂ ਸੰਗਠਨਾਂ 'ਚ ਰੋਸ
NEXT STORY