ਚੰਡੀਗੜ੍ਹ (ਕੁਲਦੀਪ) : ਲਗਭਗ ਡੇਢ ਮਹੀਨਾ ਪਹਿਲਾਂ ਅਮਰੀਕਾ ਤੋਂ ਚੰਡੀਗੜ੍ਹ ਆਈ. ਏ. ਐੱਸ. ਦੀ ਤਿਆਰੀ ਕਰਨ ਆਈ ਲੜਕੀ ਨੇ ਆਪਣੇ ਚਚੇਰੇ ਭਰਾ 'ਤੇ ਛੇੜਛਾੜ ਤੇ ਅਸ਼ਲੀਲ ਇਸ਼ਾਰੇ ਕਰਨ ਦੀ ਸ਼ਿਕਾਇਤ 'ਤੇ ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ। ਪੀੜਤਾ ਸੈਕਟਰ-22 ਬੀ ਸਥਿਤ ਆਪਣੀ ਜੱਦੀ ਕੋਠੀ 'ਚ ਇਕੱਲੀ ਰਹਿੰਦੀ ਹੈ, ਜਦੋਂਕਿ ਉਸਦਾ ਪਰਿਵਾਰ ਤੇ ਪੈਟਰੋਲ ਪੰਪ ਦਾ ਕਾਰੋਬਾਰ ਨੂਰਗੰਜ 'ਚ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਸੈਕਟਰ-22 ਬੀ ਸਥਿਤ ਆਪਣੀ ਕੋਠੀ 'ਚ ਰਹਿ ਕੇ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੀ ਹੈ, ਜਦੋਂਕਿ ਗੁਆਂਢ 'ਚ ਉਸਦੇ ਤਾਏ ਦਾ ਬੇਟਾ ਦਵਿੰਦਰ ਸੰਧੂ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਚਚੇਰਾ ਭਰਾ ਉਸ ਨਾਲ ਆਉਂਦੇ-ਜਾਂਦੇ ਛੇੜਛਾੜ ਤੇ ਅਸ਼ਲੀਲ ਇਸ਼ਾਰੇ ਕਰਦਾ ਸੀ। ਪਹਿਲਾਂ ਉਸ ਨੇ ਚਚੇਰੇ ਭਰਾ ਨੂੰ ਕੁਝ ਨਹੀਂ ਕਿਹਾ ਪਰ ਬਾਅਦ 'ਚ ਉਸ ਦੀਆਂ ਹਰਕਤਾਂ ਵਧਣ ਲੱਗੀਆਂ, ਜਿਸ 'ਤੋਂ ਬਾਅਦ ਉਸਨੇ ਆਪਣੇ ਪਰਿਵਾਰ ਨਾਲ ਗੱਲਬਾਤ ਕਰਕੇ ਸੈਕਟਰ-17 ਥਾਣਾ ਪੁਲਸ ਨੂੰ ਉਸ ਖਿਲਾਫ਼ ਸ਼ਿਕਾਇਤ ਦਿੱਤੀ।
ਐੱਸ. ਐੱਸ. ਪੀ. ਨੂੰ ਮਿਲੀ ਲੜਕੀ
ਪੀੜਤਾ ਨੇ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਐੱਸ. ਐੱਸ. ਪੀ. ਨੂੰ ਮਿਲਣ ਗਈ। ਐੱਸ. ਐੱਸ. ਪੀ. ਦੇ ਹੁਕਮ 'ਤੇ ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਦੋਂਕਿ ਪੀੜਤਾ ਨੇ ਦੋਸ਼ ਲਾਇਆ ਹੈ ਕਿ ਪੁਲਸ ਨੇ ਕੇਸ ਦੀ ਕਾਰਵਾਈ ਠੱਪ ਕਰ ਦਿੱਤੀ ਹੈ। ਪੀੜਤਾ ਅਨੁਸਾਰ ਮੁਲਜ਼ਮ ਪੱਖ ਦੇ ਲੋਕਾਂ 'ਤੇ ਪੁਲਸ ਕਾਰਵਾਈ ਕਰਨ ਤੋਂ ਕਤਰਾ ਰਹੀ ਹੈ।
ਇਸ ਮਾਮਲੇ 'ਚ ਪੀੜਤਾ ਦੇ ਪਿਤਾ ਨੇ ਕਿਹਾ ਕਿ ਮੈਂ ਖੁਦ ਸ਼ਰਮਸਾਰ ਹਾਂ ਕਿ ਮੇਰੀ ਬੇਟੀ ਨਾਲ ਖੁਦ ਮੇਰੇ ਵੱਡੇ ਭਰਾ ਦਾ ਬੇਟਾ ਅਜਿਹੀਆਂ ਹਰਕਤਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਕਾਰਵਾਈ 'ਚ ਲਾਪਰਵਾਹੀ ਹੋਈ ਤਾਂ ਜ਼ਰੂਰਤ ਪੈਣ 'ਤੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।
ਮਾਮਲੇ ਦੀ ਜਾਂਚ ਜਾਰੀ, ਹੋਵੇਗੀ ਗ੍ਰਿਫ਼ਤਾਰੀ
ਸੈਕਟਰ-17 ਕਾਰਜਕਾਰੀ ਥਾਣਾ ਇੰਚਾਰਜ ਦਲਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਮੁਢਲੀ ਜਾਂਚ 'ਚ ਵੱਡਿਆਂ ਵਿਚਕਾਰ ਕੁਝ ਜਾਇਦਾਦ ਵਿਵਾਦ ਵੀ ਸਾਹਮਣੇ ਆਇਆ ਹੈ। ਪੁਲਸ ਜਾਂਚ ਕਰ ਰਹੀ ਹੈ, ਪੂਰੀ ਜਾਂਚ ਤੋਂ ਬਾਅਦ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਵੇਗੀ।
ਫੈਕਟਰੀ 'ਚੋਂ ਮੱਕੀ ਨਾਲ ਲੱਦੀ ਗੱਡੀ ਸਮੇਤ ਸਾਮਾਨ ਚੋਰੀ
NEXT STORY