ਲੁਧਿਆਣਾ(ਪੰਕਜ)-17 ਸਤੰਬਰ ਨੂੰ ਜਵੱਦੀ ਇਲਾਕੇ 'ਚ ਖੜ੍ਹੀ ਲਾਵਾਰਿਸ ਕਾਰ 'ਚ ਮਿਲੀ ਸੰਦੀਪ ਕੁਮਾਰ ਦੀ ਲਾਸ਼ ਸਬੰਧੀ ਮਾਮਲੇ ਨੂੰ ਸੁਲਝਾਉਂਦੇ ਹੋਏ ਦੁਗਰੀ ਪੁਲਸ ਨੇ ਮ੍ਰਿਤਕ ਦੇ ਤਿੰਨ ਨਸ਼ੇੜੀ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵੱਲੋਂ ਦਿੱਤੀ ਗਈ ਓਵਰਡੋਜ਼ ਨਾਲ ਹੀ ਉਸ ਦੀ ਮੌਤ ਹੋਈ ਸੀ। ਇਸ ਸਬੰਧੀ ਏ. ਡੀ. ਸੀ. ਪੀ. ਸੰਦੀਪ ਗਰਗ, ਏ. ਸੀ. ਪੀ. ਅਮਨਦੀਪ ਬਰਾੜ ਨੇ ਦੱਸਿਆ ਕਿ ਅਰਬਨ ਵਿਹਾਰ ਨਿਵਾਸੀ ਸੰਦੀਪ ਕੁਮਾਰ ਪੁੱਤਰ ਸੁਖਬੀਰ ਸਿੰਘ, ਜੋ ਕਿ 16 ਸਤੰਬਰ ਨੂੰ ਕਾਰ 'ਚ ਸਵਾਰ ਹੋ ਕੇ ਆਪਣੇ ਦੋਸਤਾਂ ਨੂੰ ਮਿਲਣ ਦੀ ਗੱਲ ਆਪਣੀ ਮਾਂ ਨੂੰ ਕਹਿ ਕੇ ਗਿਆ ਸੀ ਪਰ ਵਾਪਸ ਨਹੀਂ ਆਇਆ। ਅਗਲੇ ਦਿਨ ਪੁਲਸ ਨੂੰ ਉਸ ਦੀ ਲਾਸ਼ ਘਰ ਦੇ ਨੇੜੇ ਖੜ੍ਹੀ ਕਾਰ 'ਚੋਂ ਮਿਲੀ ਸੀ, ਜਿਸ 'ਤੇ ਪੁਲਸ ਨੇ ਮ੍ਰਿਤਕ ਦੀ ਮਾਂ ਬਲਜੀਤ ਕੌਰ ਦੀ ਸ਼ਿਕਾਇਤ 'ਤੇ ਅਣਪਛਾਤੇ ਹਤਿਆਰਿਆਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ 'ਚ ਜੁਟੀ ਥਾਣਾ ਇੰਚਾਰਜ ਦਲਬੀਰ ਸਿੰਘ 'ਤੇ ਆਧਾਰਿਤ ਪੁਲਸ ਟੀਮ ਨੇ ਜਦ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਸੰਦੀਪ ਨੂੰ ਉਸ ਦੀ ਕਾਰ ਸਮੇਤ ਗਲੀ 'ਚ ਛੱਡ ਕੇ ਭੱਜਣ ਵਾਲੇ ਤਿੰਨ ਨੌਜਵਾਨ ਸਨ। ਜਿਸ ਦੇ ਬਾਅਦ ਪੁਲਸ ਨੇ ਤਿੰਨੋਂ ਮੁਲਜ਼ਮਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਸੱਚ ਕਬੂਲ ਕਰ ਲਿਆ। ਫੜੇ ਗਏ ਮੁਲਜ਼ਮ ਬਿੱਟੂ ਪੁੱਤਰ ਅਸ਼ੋਕ ਕੁਮਾਰ, ਉਮੇਸ਼ ਪਾਸਵਾਨ ਉਰਫ ਗਜਨੀ ਪੁੱਤਰ ਸੀਤਾ ਰਾਮ ਅਤੇ ਰਣਜੀਤ ਕੁਮਾਰ ਪੁੱਤਰ ਰਘੁਵੰਸ਼ ਨੇ ਪੁਲਸ ਨੂੰ ਦੱਸਿਆ ਕਿ ਉਹ ਨਸ਼ਿਆਂ ਦੇ ਆਦੀ ਹਨ ਅਤੇ ਸੰਦੀਪ ਉਨ੍ਹਾਂ ਦਾ ਦੋਸਤ ਸੀ। 16 ਸਤੰਬਰ ਨੂੰ ਸੰਦੀਪ ਆਪਣੀ ਕਾਰ ਲੈ ਕੇ ਉਨ੍ਹਾਂ ਦੇ ਕੋਲ ਆਇਆ ਅਤੇ ਚਾਰੇ ਨਸ਼ਾ ਕਰਨ ਲੱਗੇ। ਇਸ ਦੌਰਾਨ ਸੰਦੀਪ ਨੂੰ ਨਸ਼ੇ ਦਾ ਇੰਜੈਕਸ਼ਨ ਲਾਇਆ ਸੀ, ਜਿਸ ਦੇ ਬਾਅਦ ਉਸ ਦੀ ਤਬੀਅਤ ਖਰਾਬ ਹੋਣ ਲੱਗੀ, ਜਿਸ ਨੂੰ ਦੇਖ ਕੇ ਉਹ ਘਬਰਾ ਗਏ ਅਤੇ ਸੰਦੀਪ ਅਤੇ ਉਸ ਦੀ ਕਾਰ ਨੂੰ ਉਸ ਦੇ ਘਰ ਦੇ ਨੇੜੇ ਗਲੀ 'ਚ ਖੜ੍ਹੀ ਕਰ ਕੇ ਭੱਜ ਗਏ। ਥਾਣਾ ਇੰਚਾਰਜ ਦਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੰਦੀਪ ਦੀ ਤਬੀਅਤ ਵਿਗੜਨ 'ਤੇ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਭੱਜ ਗਏ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਜਾਂਦੇ ਸਮੇਂ ਸੰਦੀਪ ਦਾ ਪਰਸ ਅਤੇ ਮੋਬਾਇਲ ਵੀ ਚੁੱਕ ਲਿਆ।
ਹੱਤਿਆ ਦੀ ਜਗ੍ਹਾ ਗੈਰ-ਇਰਾਦਾ ਹੱਤਿਆ ਦਾ ਮਾਮਲਾ
ਪੁਲਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ 'ਤੇ ਪਹਿਲਾਂ ਅਣਪਛਾਤੇ ਹਤਿਆਰਿਆਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ ਪਰ ਸੱਚਾਈ ਸਾਹਮਣੇ ਆਉਣ 'ਤੇ ਮੁਲਜ਼ਮਾਂ ਦੇ ਖਿਲਾਫ ਗੈਰ ਇਰਾਦਾਤਨ ਹੱਤਿਆ ਦੇ ਤਹਿਤ ਕਾਰਵਾਈ ਕੀਤੀ ਗਈ ਹੈ।
ਨਸ਼ੇ ਨੇ ਉਜਾੜ ਦਿੱਤਾ ਪਰਿਵਾਰ
ਪਰਿਵਾਰ ਵੱਲੋਂ ਢਾਈ ਕਰੋੜ ਦੀ ਪ੍ਰਾਪਰਟੀ ਵੇਚੀ ਗਈ ਸੀ, ਜਿਸ ਦੇ ਬਾਅਦ ਸੰਦੀਪ ਅਤੇ ਉਸ ਦਾ ਪਿਤਾ ਸੁਖਬੀਰ ਦੋਵੇਂ ਨਸ਼ੇ ਕਰਨ ਲੱਗ ਗਏ। ਜਿਥੇ ਸੰਦੀਪ ਮਰਨ ਤੋਂ ਦੋ ਦਿਨ ਪਹਿਲਾਂ ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਆਇਆ ਸੀ, ਉਥੇ ਉਸ ਦਾ ਪਿਤਾ ਹੁਣ ਵੀ ਉਥੇ ਹੈ, ਜਿਸ ਕਾਰਨ ਦੋਵੇਂ ਪਿਉ-ਪੁੱਤ ਦੀ ਨਸ਼ੇ ਦੀ ਆਦਤ ਨੇ ਪਰਿਵਾਰ ਪੂਰੀ ਤਰ੍ਹਾਂ ਉਜਾੜ ਦਿੱਤਾ।
ਸਿਵਲ ਹਸਪਤਾਲ 'ਚ ਸਾਰੇ ਐੱਮ. ਡੀ. ਡਾਕਟਰ ਛੁੱਟੀ 'ਤੇ, ਮਰੀਜ਼ ਹੋਏ ਪ੍ਰੇਸ਼ਾਨ
NEXT STORY