ਪਠਾਨਕੋਟ, (ਸ਼ਾਰਦਾ, ਮਨਿੰਦਰ)- ਬੀਤੀ ਦੇਰ ਰਾਤ ਡਮਟਾਲ ਸਥਿਤ ਪ੍ਰਿੰਟਿੰਗ ਪ੍ਰੈੱਸ ਦੇ ਕਮਰੇ ਦੀ ਛੱਤ ਤੋਂ ਡਿੱਗ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਡਮਟਾਲ ਪੁਲਸ ਚੌਕੀ ਮੁਖੀ ਕੁਲਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੁਲਦੀਪ ਪੁੱਤਰ ਖੇਮ ਚੰਦ ਵਾਸੀ ਚੁਵਾੜੀ (ਹਿਮਾਚਲ-ਪ੍ਰਦੇਸ਼) ਆਪਣੇ ਦੋਸਤਾਂ ਕੋਲ ਉਨ੍ਹਾਂ ਨੂੰ ਮਿਲਣ ਆਇਆ ਸੀ ਕਿ ਰਾਤ ਨੂੰ ਜੰਗਲ ਪਾਣੀ ਲਈ ਹੇਠਾ ਜਾ ਰਿਹਾ ਸੀ। ਹਨੇਰਾ ਹੋਣ ਕਾਰਨ ਛੱਤ ਤੋਂ ਡਿੱਗ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਨੂਰਪੁਰ ਭੇਜ ਦਿੱਤਾ ਹੈ।
'ਹੋਲੇ ਮਹੱਲੇ 'ਚ ਆਉਣ ਵਾਲੀਆਂ ਸੰਗਤਾਂ ਲਈ 3 ਸੜਕਾਂ 'ਤੇ ਪਾਰਕਿੰਗ ਦਾ ਪ੍ਰਬੰਧ'
NEXT STORY