ਫਗਵਾੜਾ, (ਜਲੋਟਾ)— ਰੱਖੜੀ ਦੇ ਤਿਉਹਾਰ 'ਤੇ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾ ਕੇ ਆਏ ਅਭਾਗੇ ਇਕ ਭਰਾ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਪੁੱਤਰ ਸੋਮ ਨਾਥ ਵਾਸੀ ਢੱਕ ਖਲਵਾੜਾ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਪੇਸ਼ੇ ਤੋਂ ਡਰਾਈਵਰ ਦੱਸਿਆ ਜਾ ਰਿਹਾ ਹੈ ਅਤੇ ਉਸਦੀ ਜੇਬ ਵਿਚੋਂ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਦਾ ਸ਼ਨਾਖਤੀ ਕਾਰਡ ਬਰਾਮਦ ਹੋਇਆ ਹੈ। ਹੁਣ ਇਸਨੂੰ ਵਿਧੀ ਦਾ ਕਠੋਰ ਵਿਧਾਨ ਕਿਹਾ ਜਾਵੇ ਜਾਂ ਕੁਝ ਹੋਰ ਪਰ ਹਾਲਾਤ ਦਾ ਕੌੜਾ ਸੱਚ ਇਹ ਵੀ ਹੈ ਕਿ ਮ੍ਰਿਤਕ ਦੇ ਗੁੱਟ 'ਤੇ ਉਸਦੀ ਭੈਣ ਦੀ ਰੱਖੜੀ ਬੰਨ੍ਹੀ ਹੋਈ ਹੈ ਅਤੇ ਸ਼ਾਇਦ ਉਸਦੀ ਭੈਣ ਸਮੇਤ ਕਿਸੇ ਨੂੰ ਕਲਪਨਾ ਵੀ ਨਹੀਂ ਹੋਵੇਗੀ ਕਿ ਸੁਖਦੇਵ ਦੀ ਇਸ ਤਰ੍ਹਾਂ ਰੱਖੜੀ ਦੇ ਤਿਉਹਾਰ ਵਾਲੇ ਦਿਨ ਸੜਕ ਹਾਦਸੇ ਵਿਚ ਮੌਤ ਹੋ ਜਾਵੇਗੀ। ਪੁਲਸ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਦੁਰਘਟਨਾ ਦੀ ਜਾਂਚ ਕਰ ਰਹੀ ਹੈ।
ਏਡਜ਼ ਪੀੜਤਾਂ ਲਈ ਵਰਦਾਨ ਸਾਬਤ ਹੋ ਰਿਹਾ ਜ਼ਿਲੇ ਦਾ ਏ. ਆਰ. ਟੀ. ਸੈਂਟਰ
NEXT STORY