ਕੱਥੂਨੰਗਲ, (ਕੰਬੋ)- ਅੰਮ੍ਰਿਤਸਰ-ਬਟਾਲਾ ਰੋਡ 'ਤੇ ਸਥਿਤ ਕਸਬਾ ਕੱਥੂਨੰਗਲ ਨਜ਼ਦੀਕ ਗਲਤ ਸਾਈਡ ਤੋਂ ਆ ਰਹੀ ਬੱਸ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਰਾਤ 10 ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਕੱਥੂਨੰਗਲ ਨੂੰ ਆ ਰਹੇ ਨਵਤਿੰਦਰ ਸਿੰਘ ਜੋ ਪੁਲਸ ਮੁਲਾਜ਼ਮ ਸੀ ਅਤੇ ਮੋਟਰਸਾਈਕਲ ਜਿਸ ਦਾ ਨੰ. ਪੀ ਬੀ 02 ਬੀ ਐੱਚ 0733 'ਤੇ ਵਾਪਸ ਘਰ ਆ ਰਿਹਾ ਸੀ, ਨੂੰ ਬਟਾਲਾ ਤੋਂ ਅੰਮ੍ਰਿਤਸਰ ਪੰਜਾਬ ਰੋਡਵੇਜ਼ ਦੀ ਬੱਸ ਨੰ. ਪੀ ਬੀ 06 ਕੇ 9507 ਜਿਹੜੀ ਗਲਤ ਪਾਸੇ ਤੋਂ ਆ ਰਹੀ ਸੀ, ਨੇ ਭਿਆਨਕ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਨਵਤਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਕੱਥੂਨੰਗਲ ਦੀ ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ।
ਪ੍ਰਾਪਰਟੀ ਟੈਕਸ ਦੀ ਰਿਕਵਰੀ ਲਈ ਘਰ-ਘਰ ਖੜਕਣਗੇ ਦਰਵਾਜ਼ੇ
NEXT STORY