ਚੰਡੀਗੜ੍ਹ, (ਸੁਸ਼ੀਲ)- ਪੰਜਾਬ ਰੋਡਵੇਜ਼ ਦੀ ਬੱਸ ਨੇ ਵੀਰਵਾਰ ਦੁਪਹਿਰ ਸੈਕਟਰ 31/ ਰਾਮਦਰਬਾਰ ਲਾਈਟਾਂ 'ਤੇ ਮੋਟਰਸਾਈਕਲ ਸਵਾਰ ਲੜਕੇ ਨੂੰ ਟੱਕਰ ਮਾਰ ਦਿੱਤੀ। ਪੁਲਸ ਨੇ ਜ਼ਖਮੀ ਲੜਕੇ ਨੂੰ ਜੀ. ਐੱਮ. ਸੀ. ਐੱਚ.-32 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਰਾਮਦਰਬਾਰ ਨਿਵਾਸੀ 20 ਸਾਲਾ ਅਰੁਣ ਕੁਮਾਰ ਦੇ ਰੂਪ ਵਿਚ ਹੋਈ। ਪੁਲਸ ਨੇ ਦੱਸਿਆ ਕਿ ਅਰੁਣ ਨਿੱਜੀ ਕੰਪਨੀ ਵਿਚ ਕੰਮ ਕਰਦਾ ਸੀ। ਸੈਕਟਰ-31 ਥਾਣਾ ਪੁਲਸ ਨੇ ਬੱਸ ਚਾਲਕ ਪਟਿਆਲਾ ਨਿਵਾਸੀ ਸ਼ੀਸ਼ਾ ਸਿੰਘ ਖਿਲਾਫ ਲਾਪ੍ਰਵਾਹੀ ਨਾਲ ਬੱਸ ਚਲਾਉਣ ਤੇ ਗੈਰ-ਇਰਾਦਾ-ਏ- ਕਤਲ ਦਾ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ।
ਸੈਕਟਰ-31 ਥਾਣਾ ਇੰਚਾਰਜ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੀ ਬੱਸ ਵੀਰਵਾਰ ਦੁਪਹਿਰ ਸਵਾਰੀਆਂ ਲੈ ਕੇ ਸੈਕਟਰ-43 ਬੱਸ ਅੱਡੇ ਵੱਲ ਜਾ ਰਹੀ ਸੀ। ਬੱਸ ਸੈਕਟਰ-31/ਰਾਮਦਰਬਾਰ ਲਾਈਟਾਂ 'ਤੇ ਪਹੁੰਚੀ ਤਾਂ ਰਾਮਦਰਬਾਰ ਵਲੋਂ ਆ ਰਹੇ ਮੋਟਰਸਾਈਕਲ ਸਵਾਰ ਲੜਕੇ ਨੂੰ ਟੱਕਰ ਮਾਰ ਦਿੱਤੀ। ਟੱਕਰ ਵੱਜਦਿਆਂ ਹੀ ਮੋਟਰਸਾਈਕਲ ਸਵਾਰ ਕਾਫੀ ਦੂਰ ਜਾ ਕੇ ਡਿੱਗਾ ਤੇ ਲਹੂ-ਲੁਹਾਨ ਹੋ ਗਿਆ। ਬੱਸ ਚਾਲਕ ਸ਼ੀਸ਼ਾ ਸਿੰਘ ਨੇ ਬੱਸ ਰੋਕ ਦਿੱਤੀ। ਲੋਕਾਂ ਨੇ ਸੜਕ ਹਾਦਸੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ । ਪੀ. ਸੀ. ਆਰ. ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।
ਗੁਰੂ ਨਗਰੀ ਦੇ ਗਰੀਬਾਂ ਨੂੰ ਨਹੀਂ ਮਿਲਿਆ ਲੱਖਾਂ ਕੁਇੰਟਲ ਕਣਕ ਦਾ ਕੋਟਾ
NEXT STORY