ਮਲੋਟ (ਜੁਨੇਜਾ)— ਅੱਠ ਦਿਨ ਜ਼ਿੰਗਦੀ ਅਤੇ ਮੌਤ ਵਿਚਾਲੇ ਜੂਝਣ ਤੋਂ ਬਾਅਦ ਬੀਤੇ ਦਿਨੀਂ ਹਾਦਸੇ ਦਾ ਸ਼ਿਕਾਰ ਮਲੋਟ ਦੇ ਨੌਜਵਾਨ ਗੁਰਸਿਮਰਨ ਸਿੰਘ ਦੀ ਵੀਰਵਾਰ ਨੂੰ ਪੀ. ਜੀ. ਆਈ. ਵਿਚ ਮੌਤ ਹੋ ਗਈ ਹੈ। ਗੁਰਸਿਮਰਨ ਦੀ 18 ਮਈ ਕਾਰ ਨਾਲ ਟੱਕਰ ਹੋ ਗਈ ਸੀ ਅਤੇ ਗੰਭੀਰ ਵਿਚ ਉਸ ਨੂੰ ਪਹਿਲਾਂ ਬਠਿੰਡਾਂ ਅਤੇ ਫਿਰ ਪੀ. ਜੀ. ਆਈ. ਚੰਡੀਗੜ੍ਹ ਲਿਜਾਇਆ ਗਿਆ। ਜਿਥੇ ਦਿਮਾਗ ਨਾਲ ਸਬੰਧਤ ਦੋ ਵੱਡੇ ਅਪ੍ਰੇਸ਼ਨਾਂ ਤੋਂ ਬਾਅਦ ਡਾਕਟਰ ਉਸ ਨੂੰ ਨਹੀਂ ਬਚਾਅ ਸਕੇ।
ਮ੍ਰਿਤਕ ਵਾਰਡ ਨੰਬਰ 21 ਦੇ ਕੌਂਸਲਰ ਹੈਪੀ ਮੱਕੜ ਦਾ ਭਤੀਜਾ ਸੀ ਅਤੇ ਮ੍ਰਿਤਕ ਦੇ ਪਿਤਾ ਦੀ ਕਾਫੀ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਆਪਣੀ ਮਾਤਾ ਨਾਲ ਰਹਿ ਰਿਹਾ ਸੀ। ਸ਼ੁਕਰਵਾਰ ਦੇਰ ਸ਼ਾਮ ਗੁਰਸਿਮਰਨ ਦੀ ਲਾਸ਼ ਮਲੋਟ ਪੁੱਜਣ ਤੇ ਸਮੁੱਚਾ ਸ਼ਹਿਰ ਸੋਗ ਵਿਚ ਡੁੱਬ ਗਿਆ।
ਇਸ ਅਕਾਲੀ ਵਿਧਾਇਕ ਨੂੰ ਆਪਣੀ ਹੀ ਸਰਕਾਰ ਨੇ ਦਿੱਤਾ ਝਟਕਾ, ਲਾਇਆ 1 ਲੱਖ ਦਾ ਜ਼ੁਰਮਾਨਾ
NEXT STORY