ਕਪੂਰਥਲਾ(ਗੋਰਵ)— ਡੇਂਗੂ ਦੀ ਦਸਤਕ ਨਾਲ ਵਿਦੇਸ਼ਾਂ 'ਚ ਗਏ ਹੋਏ ਐੱਨ.ਆਰ.ਆਈਜ਼ ਨੇ ਕੁਝ ਸਮੇਂ ਲਈ ਆਪਣਾ ਕਪੂਰਥਲਾ ਦੋਰਾ ਮੁਲਤਵੀ ਕਰ ਦਿੱਤਾ ਹੈ। ਕਪੂਰਥਲਾ ਤੋਂ ਅਮਰੀਕਾ ਗਏ ਹੋਏ ਯੋਗਰਾਜ ਅਗਨੀਹੋਤਰੀ ਅਤੇ ਮਨੀ ਅਗਨੀਹੋਤਰੀ ਮਾਲਕ ਸੰਨਸਟਾਰ ਟਰਕਿੰਗ ਕੰਪਨੀ ਸਿਏਟਲ ਯੂ.ਐੱਸ.ਏ ਨੇ ਦੱਸਿਆ ਕਿ ਦਿਵਾਲੀ ਦੇ ਤਿਉਹਾਰ 'ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਵਾਸਤੇ ਉਨ੍ਹਾਂ ਨੇ ਅਤੇ ਹੋਰ ਵੀ ਐੱਨ.ਆਰ.ਆਈਜ਼ ਨੇ ਆਪਣੇ ਸ਼ਹਿਰ ਕਪੂਰਥਲਾ ਆਉਣਾ ਸੀ ਪਰ ਕਪੂਰਥਲਾ 'ਚ ਫੇਲੀ ਡੇਂਗੂ ਦੀ ਮਹਾਮਾਰੀ ਸਬੰਧੀ ਅਖਬਾਰਾਂ ਅਤੇ ਟੀ.ਵੀ. ਚੈਨਲਾਂ 'ਤੇ ਖਬਰਾਂ ਦੇਖ ਕੇ ਉਨ੍ਹਾਂ ਸਭ ਨੇ ਭਾਰਤ ਦੋਰੇ ਦਾ ਪ੍ਰੋਗਰਾਮ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ ਅਤੇ ਵਿਦੇਸ਼ਾਂ 'ਚ ਬੈਠੇ ਹੋਏ ਉਨ੍ਹਾਂ ਨੂੰ ਕਪੂਰਥਲਾ 'ਚ ਆਪਣੇ ਨਜਦਿਕੀਆਂ ਦੀ ਸਿਹਤ ਸਬੰਧੀ ਚਿੰਤਾ ਵੀ ਸਤਾ ਰਹੀ ਹੈ।
ਜ਼ਿਕਰਯੋਗ ਹੈ ਕਿ ਕਪੂਰਥਲਾ ਸ਼ਹਿਰ ਪੰਜਾਬ 'ਚ ਦੂਜੇ ਨੰਬਰ 'ਤੇ ਡੇਂਗੂ ਦੀ ਮਹਾਮਾਰੀ ਨਾਲ ਜਕੜਿਆ ਹੋਇਆ ਹੈ। ਬੀਤੇ ਸਾਲ ਵੀ ਨਗਰ ਕੌਂਸਲ ਅਤੇ ਸਿਹਤ ਵਿਭਾਗ ਦੀ ਨਲਾਇਕੀ ਨਾਲ ਡੇਂਗੂ ਦਾ ਪ੍ਰਕੋਪ ਬਹੁਤ ਫੈਲਿਆ ਸੀ। ਜਿਸ ਨਾਲ ਉਸ ਸਮੇਂ ਵੀ ਕੁਝ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਸੀ ਪਰ ਪਿਛਲੇ ਸਾਲ ਤੋਂ ਸਬਕ ਨਾ ਲੈਂਦੇ ਹੋਏ ਇਸ ਸਾਲ ਵੀ ਡੇਂਗੂ ਨੇ ਨਗਰ ਕੌਂਸਲ ਅਤੇ ਸਿਹਤ ਵਿਭਾਗ ਦੀ ਲਾਪਰਵਾਹੀਆਂ ਕਾਰਨ ਆਪਣੇ ਪੈਰ ਪਸਾਰ ਲਏ ਹਨ। ਕਪੂਰਥਲਾ 'ਚ ਡੇਂਗੂ ਪੀੜਤ ਵਿਅਕਤੀ ਸ਼ਹਿਰ ਦੇ ਨਿੱਜੀ ਹਸਪਤਾਲਾਂ ਅਤੇ ਜਲੰਧਰ ਦੇ ਨਿੱਜੀ ਹਸਪਤਾਲਾਂ 'ਚ ਭੱਜੇ ਨੱਸੇ ਹੋਏ ਹਨ। ਵਿਦੇਸ਼ਾਂ 'ਚ ਬੈਠੇ ਪ੍ਰਵਾਸੀਆਂ ਦੇ ਪੰਜਾਬ ਨਾ ਆਉਣ 'ਤੇ ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ ਬਜਾਰਾਂ 'ਚ ਰੌਣਕ ਘੱਟਨ ਦੇ ਆਸਾਰ ਹਨ। ਵਿਦੇਸ਼ਾਂ 'ਚ ਬੈਠੇ ਪ੍ਰਵਾਸੀ ਭਾਰਤੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਪਰਜ਼ੋਰ ਮੰਗ ਕੀਤੀ ਹੈ ਕਿ ਕਪੂਰਥਲਾ 'ਚ ਡੇਂਗੂ ਦੀ ਫੈਲ ਰਹੀ ਬੀਮਾਰੀ ਦੇ ਲੱਛਣਾਂ ਨੂੰ ਖਤਮ ਕੀਤਾ ਜਾਵੇ ਅਤੇ ਲੋਕਾਂ ਨੂੰ ਤੰਦਰੁਸਤੀ ਜੀਵਨ ਜਿਊਣ 'ਚ ਸਹਾਇਤਾ ਕੀਤੀ ਜਾਵੇ।
ਮਮਦੋਟ 'ਚ ਦਿਲ ਕੰਬਾਅ ਦੇਣ ਵਾਲੀ ਵਾਰਦਾਤ, ਨਿੱਜੀ ਰੰਜਿਸ਼ ਦੇ ਚੱਲਦੇ ਢਾਈ ਸਾਲਾ ਬੱਚੇ ਦਾ ਕਤਲ
NEXT STORY