ਕਪੂਰਥਲਾ, (ਭੂਸ਼ਣ)- ਸੂਬੇ ਦੀ ਸਭ ਤੋਂ ਵੱਡੀਆਂ ਜੇਲਾਂ 'ਚ ਸ਼ੁਮਾਰ ਹੋਣ ਵਾਲੀ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਚ ਚੱਲ ਰਹੀ ਕੱਪੜਾ ਫੈਕਟਰੀ ਦੇ ਕਾਰਨ ਜਿਥੇ ਦੇਸ਼ ਦੇ ਵੱਡੇ ਬਾਜ਼ਾਰਾਂ ਵਿਚ ਜੇਲ ਕੰੰਪਲੈਕਸ 'ਚ ਬਣੇ ਮਾਲ ਦੀ ਵਿਕਰੀ ਹੋਵੇਗੀ। ਉਥੇ ਹੀ ਇਸ ਨਾਲ ਸੈਂਕੜੇ ਕੈਦੀਆਂ ਨੂੰ ਡਿਪਰੇਸ਼ਨ ਤੋਂ ਮੁਕਤੀ ਮਿਲਣ ਦੇ ਨਾਲ-ਨਾਲ ਜੇਲ ਕੰੰਪਲੈਕਸ ਦੇ ਅੰਦਰ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋਣਗੇ । ਇਹ ਪ੍ਰਗਟਾਵਾ ਡੀ. ਸੀ. ਕਪੂਰਥਲਾ ਮੁਹੰਮਦ ਤਇਅਬ ਨੇ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ ਵਿਚ ਚੱਲ ਰਹੀ ਕੱਪੜਾ ਫੈਕਟਰੀ ਦਾ ਮੁਆਇਨਾ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਹੁਕਮਾਂ 'ਤੇ ਜੇਲਾਂ 'ਚ ਬੰਦ ਕੈਦੀਆਂ ਨੂੰ ਮਾਨਸਿਕ ਤਨਾਅ ਅਤੇ ਡਿਪਰੇਸ਼ਨ ਵਰਗੀਆਂ ਬੀਮਾਰੀਆਂ ਤੋਂ ਮੁਕਤੀ ਦਿਵਾਉਣ ਦੇ ਮਕਸਦ ਨਾਲ ਸੂਬੇ ਦੀਆਂ ਜੇਲਾਂ 'ਚ ਫੈਕਟਰੀਆਂ ਲਾਉਣ ਦਾ ਸਿਲਸਿਲਾ ਤੇਜ਼ ਕੀਤਾ ਗਿਆ ਹੈ ਤਾਂਕਿ ਕੈਦੀ ਕੰਮ ਵਿਚ ਵਿਅਸਤ ਰਹਿ ਸਕੇ।
ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਦੇ ਸੁਪਰਡੈਂਟ ਐੱਸ. ਪੀ. ਖੰਨਾ ਨੇ ਕਿਹਾ ਕਿ ਵਰਤਮਾਨ ਦੌਰ ਵਿਚ 3 ਹਜ਼ਾਰ ਕੈਦੀਆਂ ਅਤੇ ਹਵਾਲਾਤੀਆਂ ਨਾਲ ਲੈਸ ਕੇਂਦਰੀ ਜੇਲ ਕਪੂਰਥਲਾ ਜਲੰਧਰ ਵਿਚ ਕੰਮ ਕਰ ਰਹੀ ਕੱਪੜਾ ਫੈਕਟਰੀ ਤਰੱਕੀ ਦੀ ਨਵੀਆਂ ਬੁਲੰਦੀਆਂ ਨੂੰ ਹਾਸਲ ਕਰ ਰਹੀ ਹੈ, ਜਿਸ ਵਿਚ ਲੱਗੇ ਕੈਦੀ ਟ੍ਰੇਨਰਾਂ ਦੀ ਮਦਦ ਨਾਲ ਜਿਥੇ ਕੱਪੜਾ ਤਿਆਰ ਕਰਨ ਦਾ ਕੰਮ ਸਿੱਖ ਰਹੇ ਹਨ, ਉਥੇ ਹੀ ਇਥੇ ਬਣਨ ਵਾਲੇ ਕੱਪੜਾ ਉਤਪਾਦਕਾਂ ਦੀ ਮੰਗ ਮੁੰਬਈ, ਦਿੱਲੀ ਅਤੇ ਬੰਗਲੌਰ ਵਰਗੇ ਵੱਡੇ ਸ਼ਹਿਰਾਂ ਵਿਚ ਹੋਣ ਲੱਗੀ ਹੈ। ਇਸ ਫੈਕਟਰੀ 'ਚ ਸ਼ੁਰੂ ਤੋਂ ਕੈਦੀਆਂ ਵਿਚ ਵੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਜੇਲ 'ਚ ਛੇਤੀ ਹੀ ਹੋਰ ਵੀ ਫੈਕਟਰੀ ਨੂੰ ਸ਼ੁਰੂ ਕੀਤਾ ਜਾਵੇਗਾ । ਇਸ ਸਮੇਂ ਡੀ. ਸੀ. ਕਪੂਰਥਲਾ ਨੇ ਕੇਂਦਰੀ ਜੇਲ ਪ੍ਰਸ਼ਾਸਨ ਨੂੰ ਕੱਪੜਾ ਫੈਕਟਰੀ ਨੂੰ 5 ਸਿਲਾਈ ਮਸ਼ੀਨਾਂ ਭੇਟ ਕੀਤੀਆਂ।
ਇਸ ਮੌਕੇ ਡੀ. ਸੀ. ਕਪੂਰਥਲਾ ਨੇ ਫੈਕਟਰੀ ਵਿਚ ਲੱਗੇ ਕੈਦੀਆਂ ਤੋਂ ਉਨ੍ਹਾਂ ਦੇ ਕੰਮ ਦੇ ਸਬੰਧ ਵਿਚ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਨੂੰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਐੱਸ. ਪੀ. ਜੇਲ ਲਲਿਤ ਕੋਹਲੀ ਵੀ ਮੌਜੂਦ ਸਨ।
ਵਿੱਤੀ ਸੰਕਟ ਦੇ ਬਾਵਜੂਦ ਸਰਕਾਰ ਪੰਜਾਬੀ ਭਾਸ਼ਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਿਆਰ
NEXT STORY