ਅਹਿਮਦਗੜ੍ਹ (ਪੁਰੀ) : ਡੇਰਾ ਸੱਚਾ ਸੌਦਾ ਨਾਮ ਚਰਚਾ ਘਰ ਜਗੇੜਾ ਵਿਖੇ 25 ਫਰਵਰੀ 2017 ਨੂੰ ਦੋ ਡੇਰਾ ਪ੍ਰੇਮੀਆਂ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਵੱਡੇ ਪੱਧਰ 'ਤੇ ਪੁਲਸ ਵੱਲੋਂ ਕੀਤੀ ਗਈ ਤਫਸੀਸ਼ ਤੋਂ ਬਾਅਦ ਭਾਵੇਂ ਇਸ ਕਤਲ ਕਾਂਡ ਦੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਅਜੇ ਵੀ ਇਸ ਕੇਸ ਦੀ ਅਸਲ ਵਜ੍ਹਾ ਅਤੇ ਹੋਰ ਡੂੰਘਾਈ ਨਾਲ ਜਾਂਚ ਕਰਨ ਲਈ ਇਹ ਕੇਸ ਐਨ.ਆਈ.ਏ ਨੂੰ ਦੇ ਦਿੱਤੇ ਜਾਣ ਤੋਂ ਬਾਅਦ ਅੱਜ ਦਿੱਲੀ ਤੋਂ ਏਜੰਸੀ ਦੇ ਆਈ.ਜੀ ਜੀ.ਪੀ ਸਿੰਘ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਵਿਸਥਾਰ ਨਾਲ ਮੁਆਇਨਾ ਕੀਤਾ।
ਅਹਿਮਦਗੜ੍ਹ ਦੀ ਹੱਦ ਨਾਲ ਲੱਗਦੇ ਡੇਰਾ ਸੱਚਾ ਸੌਦਾ ਨਾਮ ਚਰਚਾ ਘਰ ਵਿਖੇ ਅਹਿਮਦਗੜ੍ਹ ਦੇ ਹੀ ਪਿਉ-ਪੁੱਤਰ ਸਤਪਾਲ ਸ਼ਰਮਾ ਅਤੇ ਰਮੇਸ਼ ਕੁਮਾਰ ਸ਼ਰਮਾ ਜੋ ਨਾਮ ਚਰਚਾ ਘਰ ਦੀ ਕੰਟੀਨ ਚੱਲਾ ਰਹੇ ਸਨ ਨੂੰ ਸ਼ਰੇਆਮ ਗੋਲੀਆਂ ਨਾਲ ਹਲਾਕ ਕਰ ਦਿੱਤਾ ਗਿਆ ਸੀ। ਪਿਛਲੇ ਮਹੀਨੇ ਰਮਨਦੀਪ ਸਿੰਘ ਰਮਨ Àਰਫ ਰਮਨ ਕੈਨੇਡੀਅਨ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਹੋਏ ਅਜਿਹੇ ਕਤਲਾਂ ਦੇ ਸੰਬੰਧ 'ਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੁਲਸ ਨੇ ਇਸ ਕਾਰਵਾਈ ਨੂੰ ਅੰਜਾਮ ਦੇਣ ਸੰਬੰਧੀ ਉਕਤ ਦੋਵਾਂ ਨੂੰ ਦੋਸ਼ੀ ਦੱਸਿਆ ਹੈ ਪਰ ਹੋਰ ਜਾਂਚ ਕਰਨ ਲਈ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ ਨਵੀਂ ਦਿੱਲੀ ਨੂੰ ਇਹ ਜਾਂਚ ਸੌਂਪੀ ਗਈ ਹੈ।
ਭਾਵੇਂ ਮੌਕੇ 'ਤੇ ਆਈ. ਜੀ ਜੀ.ਪੀ ਸਿੰਘ ਨੇ ਪ੍ਰੈਸ ਨੂੰ ਕੋਈ ਜਾਣਕਾਰੀ ਨਹੀ ਦਿੱਤੀ ਪਰ ਥਾਣਾ ਮਲੌਦ ਦੇ ਇੰਚਾਰਜ ਨੂੰ ਨਾਮ ਚਰਚਾ ਘਰ 'ਚ ਲੱਗੇ ਕੈਮਰਿਆਂ ਦੀ ਫੁਟੇਜ, ਮ੍ਰਿਤਕਾਂ ਦੀ ਫੋਨ ਕਾਲ ਡਿਟੇਲ ਅਤੇ ਰਸਤਿਆਂ ਦੇ ਕੈਮਰਿਆਂ ਦੀ ਫੁਟੇਜ ਅਤੇ ਮੌਕੇ ਤੋਂ ਮਿਲੇ ਗੋਲੀਆਂ ਦੇ ਖਾਲੀ ਕਾਰਤੂਸ ਭੇਜਣ ਲਈ ਦਿਸ਼ਾ ਨਿਰਦੇਸ਼ ਦਿੱਤੇ ਹਨ।
ਮੰਡਾਲਾ ਦੇ ਵਾਸੀਆਂ ਨੇ ਕੀਤੀ ਨਹਿਰੀ ਖਾਲ ਨੂੰ ਪੱਕਾ ਕਰਨ ਦੀ ਮੰਗ
NEXT STORY