ਕਪੂਰਥਲਾ, (ਜ. ਬ.)- ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਆਜ਼ਮ ਖਾਨ ਵਲੋਂ ਭਾਰਤੀ ਸੈਨਾ ਦੇ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਸਖਤ ਪ੍ਰਤੀਕਿਰਿਆ ਪ੍ਰਗਟ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੈਨਾ ਦੇ ਪ੍ਰਤੀ ਅਧਾਰਹੀਣ, ਦਿਸ਼ਾਹੀਣ ਤੇ ਸ਼ਰਮਨਾਕ ਟਿੱਪਣੀ, ਸ਼ੈਤਾਨੀ ਦਿਮਾਗ ਦੇ ਜਾਂ ਸਿਰਫਿਰੇ ਲੋਕ ਹੀ ਕਰ ਸਕਦੇ ਹਨ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਕਿਤੇ ਖੁਦ ਨੂੰ ਭਾਜਪਾ ਦੀ ਆਈਟਮ ਗਰਲ ਦੱਸਣ ਵਾਲੇ ਆਜ਼ਮ ਖਾਨ ਪਾਕਿਸਤਾਨੀ ਆਰਮੀ ਦੀ ਡ੍ਰੀਮ ਗਰਲ ਨਾ ਬਣ ਜਾਣ। ਉਨ੍ਹਾਂ ਕਿਹਾ ਕਿ ਆਜ਼ਮ ਖਾਨ ਦੀ ਉਕਤ ਟਿੱਪਣੀ ਭਾਰਤੀ ਸੈਨਾ ਨੂੰ ਬਦਨਾਮ ਕਰਨ ਤੇ ਪਾਕਿਸਤਾਨੀ ਅੱਤਵਾਦੀਆਂ, ਸਰਕਾਰ ਤੇ ਆਰਮੀ ਦੇ ਹੌਸਲੇ ਬੁਲੰਦ ਕਰਨ ਦੀ ਇਕ ਡੂੰਘੀ ਸਾਜ਼ਿਸ਼ ਤੋਂ ਇਲਾਵਾ ਕੁਝ ਵੀ ਨਹੀਂ ਹੈ। ਜਿਸ ਨੂੰ ਭਾਰਤ ਮਾਤਾ ਦੇ ਮਹਾਨ ਸਪੂਤ ਕਿਸੇ ਵੀ ਕੀਮਤ 'ਤੇ ਸਫਲ ਨਹੀਂ ਹੋਣ ਦੇਣਗੇ। ਜਗਦੀਸ਼ ਕਟਾਰੀਆ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਆਜ਼ਮ ਖਾਨ 'ਪਾਕਿਸਤਾਨੀ ਤੋਤਾ' ਬਣਨ ਤੋਂ ਬਾਜ਼ ਆਵੇ।
ਠੇਕੇ ਦੇ ਕਰਿੰਦਿਆਂ ਕੀਤੀ ਸਰਪੰਚ ਦੀ ਕੁੱਟਮਾਰ
NEXT STORY