ਬਿਜਲੀ ਦਾ ਮੀਟਰ ਬਣ ਸਕਦੈ ਜਾਨਲੇਵਾ ਹਾਦਸੇ ਦਾ ਕਾਰਨ

You Are HerePunjab
Saturday, February 18, 2017-12:28 AM

ਫਿਰੋਜ਼ਪੁਰ(ਕੁਮਾਰ)- ਫਿਰੋਜ਼ਪੁਰ ਸ਼ਹਿਰ ਨਗਰ ਕੌਂਸਲ ਦੇ ਪਾਰਕ ਦੇ ਬਾਹਰ ਲੱਗੇ ਟਿਊਬਵੈੱਲ ਨੰ. 11 ਦਾ ਬਿਜਲੀ ਦਾ ਮੀਟਰ ਕਿਸੇ ਵੀ ਸਮੇਂ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ। ਬਿਜਲੀ ਬੋਰਡ ਫਿਰੋਜ਼ਪੁਰ ਦੇ ਐੱਸ. ਈ., ਐਕਸੀਅਨ, ਐੱਸ. ਡੀ. ਓ. ਆਦਿ ਨੂੰ ਤੁਰੰਤ ਐਕਸ਼ਨ ਲੈਂਦੇ ਹੋਏ ਇਸ ਮੁਸ਼ਕਿਲ ਦਾ ਹੱਲ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਦਿੰਦਿਆਂ ਐੱਨ. ਜੀ. ਓ. ਵਿਪਨ ਕੱਕੜ, ਸੁਰਿੰਦਰ ਕੁਮਾਰ, ਜਗਦੀਸ਼, ਸੁਰਿੰਦਰ ਗਰੋਵਰ, ਐਲਬਰਟ, ਨੀਰਜ, ਰਾਕੇਸ਼, ਗਗਨ ਸ਼ਰਮਾ, ਸੋਨੂੰ, ਪ੍ਰਮੋਦ, ਸੰਨੀ ਧਵਨ ਆਦਿ ਨੇ ਦੱਸਿਆ ਕਿ ਟਿਊਬਵੈੱਲ ਦੇ ਬਾਹਰ ਜੋ ਬਿਜਲੀ ਦਾ ਮੀਟਰ ਲੱਗਾ ਹੋਇਆ ਹੈ, ਉਹ ਖੁੱਲ੍ਹਾ ਹੋਇਆ ਹੈ, ਜਿਸ ਦੀਆਂ ਤਾਰਾਂ ਨੰਗੀਆਂ ਹਨ ਅਤੇ ਜ਼ਮੀਨ ਦੇ ਨਾਲ ਲੱਗਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਾਰਕ 'ਚ ਖੇਡਦੇ ਬੱਚੇ ਜਾਂ ਆਮ ਲੋਕ ਇਸ ਬਿਜਲੀ ਦੇ ਮੀਟਰ ਦੀਆਂ ਤਾਰਾਂ 'ਤੇ ਹੱਥ ਲਾ ਸਕਦੇ ਹਨ ਅਤੇ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। ਜਿਥੇ ਮੀਟਰ ਲੱਗਾ ਹੋਇਆ ਹੈ, ਉਥੇ ਖਾਣ-ਪੀਣ ਦੀਆਂ ਸਟਾਲਾਂ ਵੀ ਹਨ, ਜਿਥੇ ਆਮ ਹੀ ਪਰਿਵਾਰਾਂ ਨਾਲ ਬੱਚੇ ਆਉਂਦੇ ਰਹਿੰਦੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਇਹ ਮੀਟਰ ਤੁਰੰਤ ਉੱਚੀ ਜਗ੍ਹਾ 'ਤੇ ਕਿਸੇ ਸੁਰੱਖਿਅਤ ਬਕਸੇ 'ਚ ਲਾਇਆ ਜਾਵੇ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.