ਜਲੰਧਰ ਨਾਰਥ ਹਲਕੇ ਦੀ ਤਰਸਯੋਗ ਹਾਲਤ ਦਾ ਜ਼ਿੰਮੇਵਾਰ ਕੌਣ

You Are HerePunjab
Thursday, March 09, 2017-7:36 AM

ਜਲੰਧਰ(ਬੁਲੰਦ)-ਚੋਣਾਂ ਤੋਂ ਬਾਅਦ ਸ਼ਹਿਰ ਨੇਤਾਵਾਂ ਤੇ ਅਧਿਕਾਰੀਆਂ ਲਈ ਮਤਰੇਆ ਬਣ ਚੁੱਕਾ ਹੈ, ਜਿਸ ਕਾਰਨ ਸ਼ਹਿਰ ਦੇ ਵਿਕਾਸ 'ਤੇ ਵੀ ਬ੍ਰੇਕ ਲੱਗ ਗਈ ਹੈ। ਜਲੰਧਰ ਨਾਰਥ ਹਲਕੇ ਦੇ ਵਿਕਾਸ ਦੀ ਗੱਲ ਕਰੀਏ ਤਾਂ ਇਲਾਕੇ ਦੀ ਹਾਲਤ ਅਜਿਹੀ ਬਣ ਗਈ ਹੈ ਕਿ ਜੇਕਰ ਸਮਾਰਟ ਸਿਟੀ ਵਾਲੇ ਨਾਰਥ ਹਲਕੇ ਵਿਚ ਆਉਣ ਤਾਂ ਉਹ ਵੀ ਰੋ ਪੈਣ। ਇਲਾਕਾ ਵਾਸੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਅਸੀਂ ਨਾਰਥ ਹਲਕੇ ਵਿਚ ਮਕਸੂਦਾਂ, ਪਟੇਲ ਚੌਕ, ਵਿਕਾਸ ਨਗਰ, ਡੀ. ਏ. ਵੀ. ਕਾਲਜ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਇਲਾਕੇ ਵਿਚ ਸੜਕਾਂ ਟੋਇਆਂ ਨਾਲ ਭਰੀਆਂ ਹੋਈਆਂ ਹਨ। ਫੁੱਟਪਾਥਾਂ 'ਤੇ 90 ਫੀਸਦੀ ਕਬਜ਼ੇ ਹੋਏ ਹਨ। ਮਕਸੂਦਾਂ ਦੀ ਹਾਲਤ ਇੰਨੀ ਖਰਾਬ ਹੈ ਕਿ ਅੰਮ੍ਰਿਤਸਰ ਬਾਈਪਾਸ ਤੋਂ ਫਲਾਈਓਵਰ ਜੋ ਮਕਸੂਦਾਂ ਵਿਚ ਉਤਰਦਾ ਹੈ, ਉਥੇ ਵੱਡੇ-ਵੱਡੇ ਟੋਏ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਰੋਜ਼ਾਨਾ ਹੀ ਇਥੇ ਹਾਦਸੇ ਹੁੰਦੇ ਰਹਿੰਦੇ ਹਨ ਤੇ ਕਈ ਲੋਕਾਂ ਨੂੰ ਸੱਟਾਂ ਵੀ ਲੱਗ ਚੁੱਕੀਆਂ ਹਨ ਤੇ ਵਾਹਨਾਂ ਦਾ ਨੁਕਸਾਨ ਵੀ ਹੁੰਦਾ ਹੈ। ਗੱਲ ਡੀ. ਏ. ਵੀ. ਕਾਲਜ ਦੇ ਸਾਹਮਣੇ ਵਾਲੇ ਫਲਾਈਓਵਰ ਦੀ ਕਰੀਏ ਤਾਂ ਲੋਕਾਂ ਨੇ ਦੱਸਿਆ ਕਿ ਦੋ ਦਿਨ ਤੋਂ ਫਲਾਈਓਵਰ 'ਤੇ ਕੁੱਤਾ ਮਰਿਆ ਹੋਇਆ ਪਿਆ ਹੈ ਤੇ ਥਾਂ-ਥਾਂ ਗੰਦਗੀ ਹੈ ਪਰ ਕੋਈ ਸਫਾਈ ਵਲ ਧਿਆਨ ਨਹੀਂ ਦੇ ਰਿਹਾ। ਸੜਕ 'ਤੇ ਆਵਾਰਾ ਪਸ਼ੂਆਂ ਦੀ ਭਰਮਾਰ ਹੈ, ਜੋ ਆਏ ਦਿਨ ਹਾਦਸਿਆਂ ਦਾ ਕਾਰਨ ਬਣਦੇ ਹਨ। ਮਾਮਲੇ ਬਾਰੇ ਇਲਾਕਾ ਵਿਧਾਇਕ ਕੇ. ਡੀ. ਭੰਡਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੜਕਾਂ 'ਤੇ ਪੈਚ ਵਰਕ ਸ਼ੁਰੂ ਹੋ ਚੁੱਕਾ ਹੈ ਤੇ ਇਲਾਕੇ ਦੀ ਸਫਾਈ ਲਈ ਵੀ ਨਿਗਮ ਪ੍ਰਸ਼ਾਸਨ ਨੇ ਡਿਊਟੀਆਂ ਲਾ ਦਿੱਤੀਆਂ ਹਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.