ਗੋਨਿਆਣਾ ਵਾਸੀ ਸੀਵਰੇਜ ਵਾਲਾ ਦੂਸ਼ਿਤ ਪਾਣੀ ਪੀਣ ਲਈ ਮਜਬੂਰ

You Are HerePunjab
Saturday, April 15, 2017-1:38 AM

ਗੋਨਿਆਣਾ(ਗੋਰਾ ਲਾਲ)-ਸ਼ਹਿਰ 'ਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਵਾਲਾ ਦੂਸ਼ਿਤ ਪਾਣੀ ਵਾਟਰ ਵਰਕਸ ਵਾਲੀਆਂ ਟੂਟੀਆਂ 'ਚ ਆਉਣ ਕਾਰਨ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਥਾਨਕ ਵਾਰਡ ਨੰਬਰ-10 ਦੇ ਲੋਕਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਵਾਟਰ ਵਰਕਸ ਵਾਲੀਆਂ ਟੂਟੀਆਂ 'ਚੋਂ ਪੀਣ ਲਈ ਪਾਣੀ ਭਰਿਆ ਤਾਂ ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਗਏ ਕਿ ਪੀਣ ਵਾਲਾ ਪਾਣੀ ਬਿਲਕੁਲ ਕਾਲੇ ਰੰਗ ਦਾ ਤੇ ਬਦਬੂਦਾਰ ਸੀ। ਲੋਕਾਂ ਨੇ ਪਾਣੀ ਦੀ ਬੋਤਲ ਭਰ ਕੇ ਸਬੂਤ ਦੇ ਤੌਰ 'ਤੇ ਰੱਖ ਲਈ, ਜਿਸ ਨੂੰ ਦੇਖ ਕੇ ਇੰਝ ਜਾਪਣ ਲੱਗਾ ਕਿ ਉਕਤ ਵਾਰਡ ਨਿਵਾਸੀ ਕਿਸੇ ਵਾਟਰ ਵਰਕਸ ਦਾ ਪਾਣੀ ਨਹੀਂ ਸਗੋਂ ਕਿਸੇ ਗੰਦੇ ਅਤੇ ਬਦਬੂਦਾਰ ਛੱਪੜ ਦਾ ਪਾਣੀ ਇਸਤੇਮਾਲ ਕਰ ਰਹੇ ਹੋਣ। ਵਾਰਡ ਨਿਵਾਸੀਆਂ 'ਚੋਂ ਅਜੀਤ ਪਾਲ ਸਿੰਘ, ਸੁਰਿੰਦਰ ਬਜਾਜ, ਰੋਹਿਤ ਗਰੋਵਰ, ਦਵਿੰਦਰ ਕਟਾਰੀਆ, ਦਲੀਪ ਬਤਰਾ, ਪਰਮਿੰਦਰ ਸਿੰਘ, ਨਵਜੋਤ ਸਿੰਘ, ਬਿੰਦਰ ਸਿੰਘ, ਰੋਕੀ, ਅਨੀਸ਼ਾ, ਕੁਲਵਿੰਦਰ, ਗਿੰਨੀ ਬਤਰਾ, ਤੇਜਿੰਦਰ ਪਾਲ ਸਿੰਘ, ਵਿਪਨ ਕੁਮਾਰ ਆਦਿ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਈ ਵਾਰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਪਰ ਉਨ੍ਹਾਂ ਨੇ ਸ਼ਹਿਰ ਨਿਵਾਸੀਆਂ ਦੀ ਇਕ ਵੀ ਨਹੀਂ ਸੁਣੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸੀਵਰੇਜ ਬੋਰਡ ਦਾ ਇੰਨਾ ਬੁਰਾ ਹਾਲ ਹੈ ਕਿ ਸ਼ਹਿਰ ਦੇ ਸੀਵਰੇਜ ਅਕਸਰ ਬੰਦ ਰਹਿੰਦੇ ਹਨ ਪਰ ਸੀਵਰੇਜ ਵਿਭਾਗ ਅਤੇ ਵਾਟਰ ਸਪਲਾਈ ਦੇ ਪ੍ਰਬੰਧਕ ਬਿਲਕੁਲ ਇਸ ਪਾਸੇ ਧਿਆਨ ਨਹੀਂ ਦੇ ਰਹੇ। ਇਸ ਸਬੰਧੀ ਉਕਤ ਵਾਰਡ ਦੀ ਕੌਂਸਲਰ ਤ੍ਰਿਪਤਾ ਦੇਵੀ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਵਿਭਾਗ ਦੇ ਧਿਆਨ ਵਿਚ ਲਿਆਂਦਾ ਹੈ ਪਰ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਅਸੀਂ ਸੀਵਰੇਜ ਸਾਫ ਕਰਨ ਵਾਲੀ ਮਸ਼ੀਨ 'ਚ ਪਲਿਓਂ ਤੇਲ ਪੁਆ ਕੇ ਦਿੰਦੇ ਹਾਂ ਪਰ ਫਿਰ ਵੀ ਇਸ ਵਿਭਾਗ ਦੇ ਅਧਿਕਾਰੀ ਕੰਮ ਨਹੀਂ ਕਰਦੇ। ਇਸ ਸਬੰਧੀ ਜਦੋਂ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੇ ਜੂਨੀਅਰ ਇੰਜੀਨੀਅਰ ਗੁਰਪ੍ਰੇਮ ਸਿੰਘ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਸ ਇਲਾਕੇ ਵਿਚ ਕੁਝ ਘਰਾਂ ਦੀਆਂ ਪਾਣੀ ਵਾਲੀਆਂ ਪਾਈਪਾਂ ਲੀਕ ਹਨ, ਵਿਭਾਗ ਵੱਲੋ ਉਨ੍ਹਾਂ ਦੀਆਂ ਪਾਇਪਾਂ ਠੀਕ ਕੀਤੀਆਂ ਜਾ ਰਹੀਆਂ ਹਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.