ਨਡਾਲਾ, (ਜ. ਬ.)- ਪੰਚਾਇਤ ਸੰਮਤੀ ਯੂਨੀਅਨ ਨਡਾਲਾ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਲਗਾਤਾਰ ਚਲ ਰਿਹਾ ਧਰਨਾ ਅੱਜ 16ਵੇਂ ਦਿਨ 'ਚ ਦਾਖਲ ਹੋ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਪੂਰੀ ਤਰ੍ਹਾਂ ਨਾਲ ਸੰਜੀਦਾ ਨਹੀਂ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਣਗੇ।
ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਭੁਪਿੰਦਰਜੀਤ ਸਿੰਘ, ਯੂਸਫ ਮਸੀਹ ਗੁਰਮੇਲ ਸਿੰਘ (ਸਾਰੇ ਪੰਚਾਇਤ ਸਕੱਤਰ), ਰਾਜ ਕੁਮਾਰ ਕਲਰਕ, ਸਤਪਾਲ, ਅਮਰਜੀਤ, ਪਿਆਰਾ ਲਾਲ ਤੇ ਹੋਰ ਹਾਜ਼ਰ ਸਨ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਜਾਖੜ ਦੀ ਰਿਹਾਇਸ਼ ਅੱਗੇ ਧਰਨਾ 22 ਨੂੰ
NEXT STORY