ਖਾਲੜਾ, ਭਿੱਖੀਵਿੰਡ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਕਸਬਾ ਭਿੱਖੀਵਿੰਡ ਤੋ ਥੋੜੀ ਦੂਰ ਪੈਂਦੇ ਪਿੰਡ ਪਹੂਵਿੰਡ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਅਥਲੈਟਿਕਸ ਟੂਰਨਾਮੈਂਟ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ ਦੀ ਗਰਾਊਂਡ 'ਚ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਕਰਨਲ ਹਰਸਿਮਰਨਜੀਤ ਸਿੰਘ ਪਹੂਵਿੰਡ ਨੇ ਕੀਤੀ। ਇਸ ਮੌਕੇ ਕੈਪਟਨ ਬਲਵੰਤ ਸਿੰਘ ਪਹੂਵਿੰਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 100 ਮੀਟਰ, 400 ਮੀਟਰ, 1500 ਮੀਟਰ, ਡਿਸਕਿਸ ਥਰੋ, ਲੰਬੀ ਛਾਲ, ਉੱਚੀ ਛਾਲ, 5 ਕਿਲੋਮੀਟਰ, 10 ਕਿਲੋਮੀਟਰ, 40 ਸਾਲ ਤੋਂ ਉੱਪਰ ਉਮਰ ਵਰਗ, ਓਪਨ ਵਰਗ ਅਤੇ ਅੰਡਰ 17 ਲੜਕੇ ਅਤੇ ਲੜਕੀਆ ਦੇ ਈਵੈਂਟ ਕਰਵਾਏ ਗਏ। ਇਸ ਟੂਰਨਾਮੈਂਟ 'ਚ ਪਹਿਲੇ ਸਥਾਨ 'ਤੇ ਆਉਣ ਵਾਲੇ ਖਿਡਾਰੀਆ ਨੂੰ 3 ਹਜ਼ਾਰ ਰੁਪਏ, ਦੂਜੇ ਸਥਾਨ ਤੇ ਆਉਣ ਵਾਲੇ ਖਿਡਾਰੀ ਨੂੰ ਦੋ ਹਜ਼ਾਰ ਰੁਪਏ, ਅਤੇ ਤੀਜੇ ਸਥਾਨ ਤੇ ਆਉਣ ਵਾਲੇ ਖਿਡਾਰੀ ਇੱਕ ਹਜ਼ਾਰ ਰੁਪਏ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਨਲ ਜੀ. ਐੱਸ. ਸੰਧੂ ਨੇ ਖਿਡਾਰੀਆ ਤੇ ਬੱਚਿਆ ਸੰਬੋਧਨ ਕਰਦਿਆ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਵੱਧ ਤੋਂ ਵੱਧ ਧਿਆਨ ਦੇਣ ਤਾਂ ਜੋ ਨਸ਼ਿਆ ਤੋਂ ਦੂਰ ਰਹਿ ਕੇ ਸਿਹਤਮੰਦ ਜ਼ਿੰਦਗੀ ਮਾਣ ਸਕੀਏ। ਉਨ੍ਹਾਂ ਨੇ ਅਵੱਲ ਆਉਣ ਵਾਲੇ ਬੱਚਿਆ ਦੇ ਮਾਤਾ ਪਿਤਾ ਨੂੰ ਵੀ ਵਧਾਈ ਦਿੱਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਏ. ਐੱਸ. ਆਈ. ਅਥਲੈਟਿਕਸ ਕੋਚ ਹਰਜੀਤ ਸਿੰਘ, ਡੀ. ਪੀ. ਆਈ. ਕੋਚ ਸੁਖਬੀਰ ਸਿੰਘ, ਕੋਚ ਅਜੀਤ ਸਿੰਘ, ਕੋਚ ਕੁਲਵਿੰਦਰ ਸਿੰਘ, ਦਵਿੰਦਰ ਸਿੰਘ, ਪ੍ਰੇਮ ਸਿੰਘ, ਪ੍ਰਿੰਸੀਪਲ ਮੈਡਮ ਮਾਰੀਆ ਗਰੇਤੀ, ਜੋਰਜ ਪੋਲ, ਧਰਮਿੰਦਰ ਸਿੰਘ, ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।
ਰਾਜਪਾਲ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ
NEXT STORY