ਚੰਡੀਗੜ੍ਹ (ਪਾਲ) : ਸ਼ਹਿਰ 'ਚ ਸਥਿਤ ਪੀ. ਜੀ. ਆਈ. ਦਾ ਕੈਰੋ ਬਲਾਕ ਜਲਦੀ ਹੀ ਡਿਸੇਬਲ ਫਰੈਂਡਲੀ ਬਣਨ ਜਾ ਰਿਹਾ ਹੈ। ਹਸਪਤਾਲ 'ਚ ਮੌਜੂਦ 150 ਡਿਸੇਬਲ ਕਰਮਚਾਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਪ੍ਰਸ਼ਾਸਨ ਕੈਰੋ ਬਲਾਕ 'ਚ ਲਿਫਟ ਲਾਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਤਹਿਤ ਗਾਮਾ ਨਾਈਫ ਤੋਂ ਕੈਰੋ ਬਲਾਕ ਤੱਕ ਲਿਫਟਾਂ ਦਾ ਨਿਰਮਾਣ ਕਰਾਇਆ ਜਾਵੇਗਾ। ਪੀ. ਜੀ. ਆਈ. ਡਿਸੇਬਲ ਯੂਨੀਅਨ ਦੇ ਪ੍ਰਧਾਨ ਸੱਤਿਆਵੀਰ ਡਾਗਰ ਮੁਤਾਬਕ ਤਾਂ ਉਨ੍ਹਾਂ ਨੇ ਡੇਢ ਸਾਲ ਪਹਿਲਾਂ ਪ੍ਰਸ਼ਾਸਨ ਨੂੰ ਲਿਫਟ ਦਾ ਪ੍ਰਪੋਜ਼ਲ ਭੇਜਿਆ ਸੀ, ਜਿਸ ਨੂੰ ਪ੍ਰਸ਼ਾਸਨ ਨੇ 3 ਮਹੀਨੇ ਪਹਿਲਾਂ ਮੰਨ ਲਿਆ। ਸੱਤਿਆਵੀਰ ਮੁਤਾਬਕ ਪੀ. ਜੀ. ਆਈ. ਡਿਸੇਬਲ ਮਰੀਜਾਂ ਲਈ ਕਾਫੀ ਫਰੈਂਡਲੀ ਹੋ ਗਿਆ, ਇੱਥੇ ਮਰੀਜ਼ਾਂ ਲਈ ਕਈ ਸਪੈਸ਼ਲ ਰਸਤਿਆਂ 'ਚ ਟਾਈਲਾਂ ਲਾਈਆਂ ਜਾ ਚੁੱਕੀਆਂ ਹਨ। ਦੂਜੇ ਪਾਸੇ ਕੁਝ ਕਰਮਚਾਰੀ, ਜਿਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਨ੍ਹਾਂ ਲਈ ਵੀ ਪੀ. ਜੀ. ਆਈ. 'ਚ ਕਈ ਸਹੂਲਤਾਵਾਂ ਸ਼ੁਰੂ ਹੋ ਗਈਆਂ ਹਨ। ਪੀ. ਜੀ. ਆਈ. 'ਚ ਡਿਸੇਬਲ ਕਰਮਚਾਰੀਆਂ ਦੀ ਭਰਤੀ ਲਈ ਹਾਲ ਹੀ 'ਚ ਲੈਬ ਟੈਕਨੀਸ਼ੀਅਨ, ਓ. ਟੀ. ਟੈਕਨੀਸ਼ੀਅਨ, ਹਸਪਤਾਲ ਅਟੈਂਡੈਂਟ ਨਾਲ ਕਈ ਦੂਜੇ ਵਿਭਾਗਾਂ 'ਚ ਸਪੈਸ਼ਲ ਭਰਤੀ ਸ਼ੁਰੂ ਹੋਈ ਹੈ।
ਧੋਖੇ ਨਾਲ ਏ. ਟੀ. ਐੱਮ ਕਾਰਡ ਬਣਵਾ ਕੇ ਮਾਂ ਦੇ ਖਾਤੇ 'ਚੋਂ ਕਢਵਾਏ 80 ਹਜ਼ਾਰ ਤੋਂ ਵੱਧ
NEXT STORY