ਫਗਵਾੜਾ (ਰੁਪਿੰਦਰ ਕੌਰ)— ਦਿਵਿਆਂਗ ਅਤੇ ਬਲਾਈਂਡ ਯੂਨੀਅਨ ਪੰਜਾਬ, ਜੋ ਪਿਛਲੇ 20 ਸਾਲਾਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੀ ਆ ਰਹੀ ਹੈ, ਉਨ੍ਹਾਂ ਨੇ ਬੀਤੇ ਦਿਨ ਨਗਰ ਨਿਗਮ ਫਗਵਾੜਾ ਵਿਚ ਕੇਂਦਰੀ ਮੰਤਰੀ ਵਿਜੇ ਸਾਂਪਲਾ, ਜੋਕਿ ਦਿਵਿਆਂਗਾਂ ਨਾਲ ਸਬੰਧਤ ਵਿਭਾਗ ਦੇ ਮੰਤਰੀ ਵੀ ਹਨ, ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕਰਨਾ ਸੀ ਤੇ ਨਾਲ ਹੀ ਆਪਣੇ ਖੂਨ ਨਾਲ ਲਿਖ ਕੇ ਇਕ ਮੰਗ-ਪੱਤਰ ਦੇਣਾ ਸੀ ਤਾਂ ਜੋ ਸ਼ਾਇਦ ਹੁਣ ਵੀ ਉਨ੍ਹਾਂ ਲਈ ਨਵੀਂ ਸਵੇਰ ਹੋ ਜਾਵੇ ਪਰ ਝੂਠਾ ਭਰੋਸਾ ਦੇ ਕੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਹੈ। ਯੂਨੀਅਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸਾਂਪਲਾ ਦੇ ਘਰ ਅੱਗੇ ਧਰਨਾ ਦੇਣਗੇ।
ਯੂਨੀਅਨ ਪ੍ਰਧਾਨ ਲਖਬੀਰ ਸੈਣੀ ਨੇ ਦੱਸਿਆ ਕਿ ਸਾਡੇ ਰੋਸ ਪ੍ਰਦਰਸ਼ਨ ਦੇ ਪ੍ਰੋਗਰਾਮ ਦਾ ਪਤਾ ਲਗਦੇ ਹੀ ਵਿਜੇ ਸਾਂਪਲਾ ਨੇ ਆਉਣ ਤੋਂ ਪਹਿਲਾਂ ਹੀ ਐੱਸ. ਐੱਚ. ਓ. ਸਿਟੀ ਭਰਤ ਮਸੀਹ ਅਤੇ ਮਨਜੀਤ ਬਾਲੀ ਨੇ ਯੂਨੀਅਨ ਮੈਂਬਰਾਂ ਨੂੰ ਪਹਿਲਾਂ ਧਮਕੀਆਂ ਤੇ ਬਾਅਦ ਵਿਚ ਭਰੋਸੇ ਵਿਚ ਲੈ ਕੇ ਕਾਲੀਆਂ ਝੰਡੀਆਂ ਲਹਿਰਾਉਣ ਦਾ ਪ੍ਰੋਗਰਾਮ ਨਾ ਕਰਨ ਲਈ ਕਿਹਾ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਯੂਨੀਅਨ ਦੀਆਂ ਗੱਲਾਂ ਅਤੇ ਮੰਗਾਂ ਸੁਣੀਆਂ ਜਾਣਗੀਆਂ। ਪ੍ਰਧਾਨ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਇਹ ਇਕ ਝੂਠਾ ਭਰੋਸਾ ਦਿੱਤਾ ਹੈ।
ਇੰਦਰਪ੍ਰੀਤ ਖੁਦਕੁਸ਼ਈ ਕਾਂਡ : ਪ੍ਰਭਪ੍ਰੀਤ ਨੇ ਜੁਆਇਨ ਕੀਤੀ ਸਿਟ ਦੀ ਜਾਂਚ ਪ੍ਰਕਿਰਿਆ
NEXT STORY