ਝਬਾਲ, (ਨਰਿੰਦਰ)- ਨਜ਼ਦੀਕੀ ਪਿੰਡ ਪੰਜਵੜ ਵਿਖੇ ਇਕ ਘਰ 'ਚ ਸੰਗਲਾਂ ਨਾਲ ਬੰਨ੍ਹ ਕੇ ਰੱਖੇ ਨੌਜਵਾਨ, ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ, ਨੂੰ ਅੱਜ ਡੀ. ਸੀ. ਪ੍ਰਦੀਪ ਕੁਮਾਰ ਸੱਭਰਵਾਲ ਦੇ ਹੁਕਮਾਂ 'ਤੇ ਪਹੁੰਚੇ ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ, ਸੀਨੀਅਰ ਮੈਡੀਕਲ ਅਫਸਰ ਕਰਨਬੀਰ ਸਿੰਘ ਭਾਰਤੀ ਤੇ ਥਾਣਾ ਮੁਖੀ ਝਬਾਲ ਮਨੋਜ ਕੁਮਾਰ ਨੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿਥੇ ਉਸ ਦਾ ਸਰਕਾਰੀ ਖਰਚੇ 'ਤੇ ਇਲਾਜ ਕਰਵਾਇਆ ਜਾਵੇਗਾ। ਇਸ ਸਮੇਂ ਮੌਕੇ 'ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਡੀ. ਸੀ. ਸਾਹਿਬ ਦੇ ਹੁਕਮਾਂ 'ਤੇ ਇਸ ਨੌਜਵਾਨ ਦਾ ਮੁਫਤ ਇਲਾਜ ਕਰਵਇਆ ਜਾਵੇਗਾ ਅਤੇ ਇਹ ਨੌਜਵਾਨ ਜਲਦੀ ਹੀ ਤੰਦਰੁਸਤ ਹੋ ਕੇ ਵਾਪਸ ਘਰ ਆਏਗਾ। ਇਸ ਸਮੇਂ ਇਲਾਕੇ ਦੇ ਪਤਵੰਤ ਵੀ ਹਾਜ਼ਰ ਸਨ।
ਖਾਲਿਸਤਾਨੀ ਤੇ ਆਈ. ਐੱਸ. ਸੰਗਠਨ ਪਾ ਰਹੇ ਕੈਨੇਡਾ ਪਹੁੰਚਣ ਵਾਲੇ ਵਿਦਿਆਰਥੀਆਂ 'ਤੇ ਡੋਰੇ
NEXT STORY