ਤਰਨਤਾਰਨ, (ਰਾਜੂ)- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲਾ ਤਰਨਤਾਰਨ ਵੱਲੋਂ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਸੂਬਾਈ ਸੱਦੇ 'ਤੇ ਪ੍ਰਧਾਨ ਬਲਜਿੰਦਰ ਸਿੰਘ ਦੋਬਲੀਆਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ 'ਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਵੱਡੀ ਗਿਣਤੀ 'ਚ ਮੁਲਾਜ਼ਮ ਆਪਣੇ ਝੰਡਿਆਂ ਅਤੇ ਬੈਨਰਾਂ ਨਾਲ ਪੂਰੇ ਜੋਸ਼ 'ਚ ਨਾਅਰੇ ਮਾਰਦੇ ਹੋਏ ਧਰਨੇ 'ਚ ਪੁੱਜੇ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਜਨਰਲ ਸੈਕਟਰੀ ਜਰਨੈਲ ਸਿੰਘ, ਪ੍ਰੇਮ ਸਿੰਘ ਸੀਨੀ. ਮੀਤ ਪ੍ਰਧਾਨ, ਬਲਦੇਵ ਸਿੰਘ ਬਲਾਕ ਪ੍ਰਧਾਨ ਤਰਨਤਾਰਨ ਤੇ ਗੁਰਬਿੰਦਰ ਸਿੰਘ ਸਿਹਤ ਵਿਭਾਗ ਨੇ ਕਿਹਾ ਕਿ ਸੰਘਰਸ਼ ਦੇ ਪਹਿਲੇ ਪੜਾਅ ਵਜੋਂ ਵੱਖ-ਵੱਖ ਤਹਿਸੀਲਾਂ 'ਤੇ ਸਰਕਾਰ ਦੀਆਂ ਅਰਥੀਆਂ ਸਾੜਨ ਤੋਂ ਬਾਅਦ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਧਰਨਾ ਦੇ ਕੇ ਮੰਗ-ਪੱਤਰ ਸਰਕਾਰ ਨੂੰ ਦਿੱਤਾ ਜਾਵੇਗਾ ਤਾਂ ਕਿ ਸਰਕਾਰ ਸਾਰੇ ਵਿਭਾਗਾਂ 'ਚ ਕੰਮ ਕਰ ਰਹੇ ਸਮੁੱਚੇ ਕੱਢੇ ਕਾਮਿਆਂ ਨੂੰ ਪੱਕਾ ਕਰੇ। ਪੁਰਾਣੀ ਪੈਨਸ਼ਨ ਬਹਾਲ ਕਰੇ। ਤਨਖਾਹ ਕਮਿਸ਼ਨ ਲਾਗੂ ਕਰੇ। ਮਾਣਭੱਤੇ 'ਤੇ ਕੰਮ ਕਰਦੀਆਂ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ, ਮਿੱਡ-ਡੇ-ਵਰਕਰਾਂ 'ਤੇ ਘੱਟੋ-ਘੱਟ ਉਜਰਤ ਦਾ ਕਾਨੂੰਨ ਲਾਗੂ ਕਰੇ। ਕੇਂਦਰੀ ਪੈਟਰਨ ਦੇ ਨਾਲੋ-ਨਾਲ ਡੀ. ਏ. ਜਾਰੀ ਕਰੇ। ਮਿਉਂਸੀਪਲ ਕਮੇਟੀ ਭਿੱਖੀਵਿੰਡ ਦੇ ਮੁਲਾਜ਼ਮ ਨੌਕਰੀ 'ਤੇ ਬਹਾਲ ਕੀਤੇ ਜਾਣ।
ਇਸ ਮੌਕੇ ਸੰਬੋਧਨ ਕਰਦਿਆਂ ਰਮੇਸ਼ ਕੁਮਾਰ ਸ਼ੇਰਗਿੱਲ, ਦਵਿੰਦਰ ਸਿੰਘ ਬਿੱਟੂ ਵਿੱਤ ਸਕੱਤਰ ਨੇ ਕਿਹਾ ਕਿ ਕਈ ਵਿਭਾਗਾਂ 'ਚ ਵੱਡੀ ਗਿਣਤੀ 'ਚ ਪੋਸਟਾਂ ਖਾਲੀ ਪਈਆਂ ਹਨ। ਸਰਕਾਰ ਵੱਲੋਂ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖਾਲੀ ਪੋਸਟਾਂ ਨੂੰ ਰੈਗੂਲਰ ਕਰੇ ਅਤੇ ਪੂਰਾ ਸਕੇਲ ਦਿੱਤਾ ਜਾਵੇ। ਇਸ ਦੌਰਾਨ ਫੈੱਡਰੇਸ਼ਨ ਆਗੂ ਸੁਖਮਿੰਦਰ ਜੀਤ ਸਿੰਘ, ਹਰਭਜਨ ਸਿੰਘ ਕੋਰਟ ਕੰਪਲੈਕਸ, ਰਣਜੀਤ ਕੌਰ, ਜੋਗਾ ਸਿੰਘ ਤੇ ਧਰਮ ਸਿੰਘ ਨੇ ਕਿਹਾ ਕਿ ਮੁਲਾਜ਼ਮ ਮੰਗਾਂ ਪ੍ਰਤੀ ਮੰਗ-ਪੱਤਰ ਵਿਧਾਇਕ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਜਾਵੇਗਾ। ਜੇਕਰ ਫਿਰ ਵੀ ਸਰਕਾਰ ਕੁੰਭਕਰਨੀ ਨੀਂਦ ਤੋਂ ਨਾ ਜਾਗੀ ਤਾਂ ਬਜਟ ਸੈਸ਼ਨ ਦੇ ਦੂਜੇ ਦਿਨ ਵਿਧਾਨ ਸਭਾ ਵੱਲ ਕੂਚ ਕੀਤਾ ਜਾਵੇਗਾ। ਧਰਨਾਕਾਰੀਆਂ ਨੇ ਸਰਕਾਰ ਵੱਲੋਂ 800 ਸਕੂਲ ਬੰਦ ਕਰਨ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਘਟਾਉਣ ਦੇ ਫੈਸਲੇ ਦਾ ਵਿਰੋਧ ਕੀਤਾ। ਇਸ ਦੌਰਾਨ ਧਰਨਾਕਾਰੀਆਂ ਨੇ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਮੰਗ-ਪੱਤਰ ਵੀ ਸੌਂਪਿਆ।
ਇਸ ਮੌਕੇ ਬਲਵਿੰਦਰ ਸਿੰਘ, ਸੰਤੋਖ ਭੋਜੀਆਂ, ਅਵਤਾਰ ਸਿੰਘ ਉੱਪ-ਪ੍ਰਧਾਨ ਕਮੇਟੀਆਂ ਭਿੱਖੀਵਿੰਡ, ਲਾਟੀ ਪ੍ਰਧਾਨ, ਸਤਨਾਮ ਕੌਰ, ਅਨੀਤਾ ਧਵਨ, ਬਲਬੀਰ ਸਿੰਘ, ਪਰਮਜੀਤ ਸਿੰਘ ਕੈਸ਼ੀਅਰ, ਧਰਮਿੰਦਰ ਸਿੰਘ, ਭੋਲੀ ਪ੍ਰਧਾਨ, ਗੁਰਮੀਤ ਕੌਰ ਪ੍ਰਧਾਨ, ਰਾਮ ਪ੍ਰਕਾਸ਼ ਤੇ ਸਰਬਜੀਤ ਸਿੰਘ ਆਦਿ ਹਾਜ਼ਰ ਸਨ।
2 ਮੋਟਰਸਾਈਕਲਾਂ ਦੀ ਟੱਕਰ, 1 ਦੀ ਮੌਤ
NEXT STORY