ਸ਼ੁਲਤਾਨਪੁਰ ਲੋਧੀ(ਧੰਜੂ)— ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਅਤੇ ਐੱਸ. ਡੀ. ਐੱਮ ਡਾ.ਚਾਰੂਮਿਤਾ ਦੇ ਹੁਕਮਾਂ ਅਨੁਸਾਰ ਸਬ ਤਹਿਸੀਲ ਤਲਵੰਡੀ ਚੌਧਰੀਆਂ ਵਿੱਚ ਪਟਾਕਿਆਂ ਦੀਆਂ ਦੁਕਾਨਾਂ ਨੇੜੇ ਬੱਸ ਅੱਡੇ ਬੇਬੇ ਨਾਨਕੀ ਪਾਰਕ ਵਿੱਚ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐਚ. ਓ. ਜੋਗਿੰਦਰ ਪਾਲ ਨੇ ਦੱਸਿਆ ਕਿ ਤੰਗ ਬਾਜ਼ਾਰ ਅਤੇ ਨਗਰ ਵਿੱਚ ਭੀੜ ਵਾਲੀਆਂ ਥਾਵਾਂ ਹੋਣ ਕਰਕੇ ਕੋਈ ਅਣਹੋਣੀ ਘਟਨਾ ਨਾ ਵਾਪਰੇ ਇਸ ਕਰਕੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਵਾਲੇ ਦਿਨ ਪਟਾਕੇ ਪ੍ਰਸ਼ਾਸਨ ਵੱਲੋਂ ਮੀਥੀ ਜਗ੍ਹਾ ਬੇਬੇ ਨਾਨਕੀ ਪਾਰਕ ਵਿੱਚ ਲਗਾਏ ਜਾਣ ਤਾਂ ਜੋ ਪਿੰਡ ਵਿੱਚ ਸ਼ੋਰ ਸ਼ਰਾਬਾ ਅਤੇ ਅੱਗ ਲੱਗਣ ਵਾਲੀਆਂ ਘਟਨਾਵਾਂ ਨਾ ਵਾਪਰਨ। ਉਨ੍ਹਾਂ ਨੇ ਅੱਗੇ ਹੋਰ ਕਿਹਾ ਕਿ ਕੁਝ ਲੋਕ ਖਾਸ ਕਰਕੇ ਦੀਵਾਲੀ ਵਾਲੇ ਦਿਨ ਜੁਆ ਖੇਡਦੇ ਹਨ ਅਤੇ ਸ਼ਰਾਬ ਪੀ ਕੇ ਸ਼ੋਰ ਸ਼ਰਾਬਾ ਕਰਦੇ ਹਨ, ਅਜਿਹੇ ਲੋਕ ਵੀ ਅਜਿਹੀਆਂ ਹਰਕਤਾਂ ਤੋਂ ਬਾਜ ਆਉਣ।
ਰਾਹੁਲ ਗਾਂਧੀ ਲਈ ਬਤੌਰ ਤੋਹਫਾ ਹੋਵੇਗੀ ਗੁਰਦਾਸਪੁਰ ਦੀ ਸੀਟ: ਸਿੱਧੂ
NEXT STORY