ਫਗਵਾੜਾ, (ਜ.ਬ., ਰੁਪਿੰਦਰ ਕੌਰ, ਜਲੋਟਾ)- ਬੀਤੀ ਰਾਤ ਫਗਵਾੜਾ ਨਕੋਦਰ ਸੜਕ 'ਤੇ ਹਦੀਆਬਾਦ ਨੇੜੇ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਦੇ ਬੇਕਾਬੂ ਹੋਣ ਕਾਰਨ ਦਰੱਖਤ 'ਚ ਵੱਜਣ ਨਾਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਪਿਲ ਦੇਵ ਪੁੱਤਰ ਹਰਬੰਸ ਲਾਲ ਵਾਸੀ ਸੰਤੋਖਪੁਰਾ ਵਜੋਂ ਹੋਈ ਹੈ।
ਅਰਬਨ ਅਸਟੇਟ ਚੌਕੀ ਦੇ ਇੰਚਾਰਜ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦਰਵੇਸ਼ ਪਿੰਡ ਸਾਈਡ ਤੋਂ ਆ ਰਿਹਾ ਸੀ ਅਤੇ ਉਸ ਦਾ ਮੋਟਰਸਾਇਕਲ ਨੰਬਰ ਪੀ ਬੀ 36 ਐੱਫ 5843 ਬੇਕਾਬੂ ਹੋ ਗਿਆ। ਦਰੱਖਤ ਨਾਲ ਵੱਜਣ 'ਚ ਉਸ ਦੀ ਹਾਲਤ ਕਾਫ਼ੀ ਗੰਭੀਰ ਸੀ, ਕਿਸੇ ਰਾਹਗੀਰ ਔਰਤ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਮੌਕੇ 'ਤੇ ਜਾ ਕੇ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
ਲੁਧਿਆਣਾ : ਦੋ ਦਿਨ ਨਾਬਾਲਗਾ ਨੂੰ ਬੰਦੀ ਬਣਾ ਕੇ ਕੀਤਾ ਜਬਰ-ਜ਼ਨਾਹ
NEXT STORY