ਸਾਦਿਕ (ਪਰਮਜੀਤ) - ਸਥਾਨਕ ਸੇਂਟ ਸੋਲਜਰ ਸਕੂਲ ਦੇ ਬੱਚਿਆਂ ਵਾਲੀ ਵੈਨ ਦੇ ਡਰਾਈਵਰ ਨੂੰ ਕੁਝ ਲੋਕਾਂ ਵੱਲੋਂ ਸ਼ਰੇਆਮ ਕੁੱਟਮਾਰ ਕਰ ਕੇ ਫੱਟੜ ਕੀਤਾ ਗਿਆ ਹੈ। ਸਾਦਿਕ ਪੁਲਸ ਨੂੰ ਦਿੱਤੇ ਬਿਆਨਾਂ 'ਚ ਫੱਟੜ ਗੁਰਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਬੱਚੇ ਲੈ ਕੇ ਪਿੰਡ ਕਿੰਗਰਾ ਤੋਂ ਸਾਦਿਕ ਸਕੂਲ ਆ ਰਿਹਾ ਸੀ ਕਿ ਇਕ ਕਾਰ ਸਵਾਰ ਗੁਰਸੇਵਕ ਸਿੰਘ ਤੇ ਮਹਿਲ ਸਿੰਘ ਤੇ 4-5 ਹੋਰ ਅਣਪਛਾਤਿਆਂ ਨੇ ਬੱਸ ਨੂੰ ਘੇਰ ਲਿਆ ਤੇ ਹੇਠਾਂ ਉਤਾਰ ਕੇ ਕਾਫੀ ਕੁੱਟਮਾਰ ਕੀਤੀ। ਇਸ ਤਰ੍ਹਾਂ ਦੀ ਗੁੰਡਾਗਰਦੀ ਦੇਖ ਕੇ ਬੱਚੇ ਵੀ ਸਹਿਮ ਗਏ ਅਤੇ ਚੀਕ-ਚਿਹਾੜਾ ਪੈ ਗਿਆ। ਮੈਂ ਰੌਲਾ ਪਾਇਆ ਤਾਂ ਚਮਕੌਰ ਸਿੰਘ ਪੁੱਤਰ ਜੋਗਿੰਦਰ ਸਿੰਘ ਮੌਕੇ 'ਤੇ ਆਇਆ ਅਤੇ ਹਮਲਾਵਰ ਉਸ ਨੂੰ ਸੱਟਾਂ ਮਾਰ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਮਾਲਕ ਸੰਜੀਵ ਬਜਾਜ, ਕੁਲਦੀਪ ਕੁਮਾਰ ਏ. ਐੱਸ. ਆਈ. ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੀ ਤੇ ਫੱਟੜ ਗੁਰਮੀਤ ਸਿੰਘ ਨੂੰ ਫਰੀਦਕੋਟ ਹਸਪਤਾਲ ਇਲਾਜ ਲਈ ਭੇਜਿਆ।
ਇਸ ਸਬੰਧੀ ਏ. ਐੱਸ. ਆਈ. ਹਰਇੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ 'ਤੇ ਕੇਸ ਦਰਜ ਕੀਤਾ ਗਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਇਸ ਮਾਮਲੇ ਨੂੰ ਲੈ ਕੇ ਇਲਾਕੇ ਦੇ ਮੋਹਤਬਰ ਪੁਲਸ ਨੂੰ ਮਿਲੇ ਤੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
4 ਮਹੀਨਿਆਂ ਦੀ ਪੰਜਾਬ ਸਰਕਾਰ 'ਚ ਅਜੇ ਤੱਕ ਨਹੀਂ ਕੋਈ ਖੇਡ ਮੰਤਰੀ : ਭਗਵੰਤ ਮਾਨ
NEXT STORY