ਚੰਡੀਗੜ੍ਹ (ਵਿਜੇ ਗੌੜ) : ਚਿਲਡਰਨ ਟਰੈਫਿਕ ਪਾਰਕ ਸੈਕਟਰ-23 'ਚ ਹੋਣ ਵਾਲਾ ਰੈਗੂਲਰ ਡਰਾਈਵਿੰਗ ਟੈਸਟ ਅਸਥਾਈ ਤੌਰ 'ਤੇ ਕੁਝ ਦਿਨਾਂ ਲਈ ਗਵਰਨਮੈਂਟ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ ਸੈਕਟਰ-28 ਸੀ 'ਚ ਸ਼ਿਫਟ ਕਰ ਦਿੱਤਾ ਗਿਆ ਹੈ। 21 ਨਵੰਬਰ ਤੋਂ ਚਿਲਡਰਨ ਟ੍ਰੈਫਿਕ ਪਾਰਕ 'ਚ ਕੋਈ ਟੈਸਟ ਨਹੀਂ ਹੋਵੇਗਾ। ਦਰਅਸਲ ਇਥੇ ਇਨੋਵੇਟਿਵ ਡਰਾਈਵਿੰਗ ਟੈਸਟ ਸਿਸਟਮ ਸ਼ੁਰੂ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸ ਪ੍ਰਾਜੈਕਟ ਤਹਿਤ ਇਥੇ ਕੁਝ ਕੰਸਟ੍ਰਕਸ਼ਨ ਵਰਕ ਸ਼ੁਰੂ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਸੀਮੈਂਟ ਕੰਕ੍ਰੀਟ ਦੇ ਰਸਤੇ ਵੀ ਬਣਾਏ ਜਾਣੇ ਹਨ, ਇਸ ਲਈ ਕੁਝ ਸਮੇਂ ਤਕ ਇਥੇ ਕੋਈ ਡਰਾਈਵਿੰਗ ਟੈਸਟ ਨਹੀਂ ਹੋਵੇਗਾ।
ਕੋ-ਆਪਰੇਟ ਸੁਸਾਇਟੀ ਦੇ ਨਵ-ਨਿਯੁਕਤ ਪ੍ਰਧਾਨ ਅਮਰੀਕ ਸਿੰਘ ਚਹਿਲ ਅਹਿਮਦਪੁਰ ਕਾਂਗਰਸ ਪਾਰਟੀ 'ਚ ਸ਼ਾਮਲ
NEXT STORY