ਬਟਾਲਾ, (ਬੇਰੀ)- ਥਾਣਾ ਰੰਗੜ ਨੰਗਲ ਦੀ ਪੁਲਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਐੱਸ. ਐੱਚ. ਓ. ਰੰਗੜ ਨੰਗਲ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਏ. ਐੱਸ. ਆਈ. ਦਰਸ਼ਨ ਸਿੰਘ ਨੇ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਪੁਲ ਡਰੇਨ ਪੁਰੀਆਂ ਖੁਰਦ ਵਿਖੇ ਪਹੁੰਚੇ ਤਾਂ ਉਥੇ ਨਸ਼ਾ ਵੇਚ ਰਹੇ ਸਜਲਪ੍ਰੀਤ ਸਿੰਘ ਉਰਫ ਜੁਗਨੂੰ ਪੁੱਤਰ ਕਿਰਨਜੀਤ ਸਿੰਘ ਵਾਸੀ ਚਾਹਲ ਕਲਾਂ ਨੂੰ 25 ਬਿਨਾਂ ਲੇਬਲ ਨਸ਼ੀਲੇ ਟੀਕੇ, ਝਿਰਮਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਚਾਹਲ ਕਲਾਂ ਨੂੰ 30 ਬਿਨਾਂ ਲੇਬਲ ਨਸ਼ੀਲੇ ਟੀਕਿਆਂ ਅਤੇ ਅਵਤਾਰ ਸਿੰਘ ਉਰਫ ਡੀ. ਪੀ. ਪੁੱਤਰ ਧਰਮ ਸਿੰਘ ਵਾਸੀ ਮਠੋਲਾ ਨੂੰ 28 ਬਿਨਾਂ ਲੇਬਲ ਨਸ਼ੀਲੇ ਟੀਕਿਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਉਪਰੰਤ ਇਨ੍ਹਾਂ ਤਿੰਨਾਂ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਥਾਣਾ ਰੰਗੜ ਨੰਗਲ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।
ਫੈਕਟਰੀ ਦੇ ਕਈ ਹਿੱਸਿਆਂ 'ਚ ਕੈਮੀਕਲ ਦਾ ਰਿਸਾਅ, ਹਵਾ ਚੱਲਣ ਨਾਲ ਵਾਰ-ਵਾਰ ਭੜਕ ਰਹੀ ਅੱਗ
NEXT STORY