ਨਵੀਂ ਦਿੱਲੀ/ਜਲੰਧਰ (ਰਮਨਦੀਪ ਸੋਢੀ) : ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ (ਬਾਦਲ) ਵਲੋਂ ਪੰਜਾਬੀ ਬਾਗ ਤੋਂ ਉਤਾਰੇ ਗਏ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਦਫਤਰ 'ਤੇ ਲੱਗੇ ਵੱਡੇ ਫਲੈਕਸ ਬੋਰਡਾਂ ਨੂੰ ਦਿੱਲੀ ਪੁਲਸ ਨੇ ਉਤਰਵਾ ਦਿੱਤਾ ਹੈ। ਦਿੱਲੀ ਪੁਲਸ ਦੇ ਕਹਿਣ 'ਤੇ ਇਹ ਫਲੈਕਸ ਬੋਰਡ ਸਿਰਸਾ ਦੇ ਸਮਰਥਕਾਂ ਵਲੋਂ ਉਤਾਰ ਦਿੱਤੇ ਗਏ। ਇਸ ਸਬੰਧੀ ਜਦੋਂ 'ਜਗਬਾਣੀ' ਵਲੋਂ ਚੋਣ ਅਧਿਕਾਰੀ ਵਿਨੈ ਕੌਸ਼ਿਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਦੀਆਂ ਚੋਣਾਂ 'ਚ ਚੋਣ ਕਮਿਸ਼ਨ ਵਲੋਂ ਲਾਏ ਚੋਣ ਜ਼ਾਬਤੇ ਮੁਤਾਬਕ ਉਮੀਦਵਾਰ ਸਿਰਫ ਦਫਤਰ ਖੋਲ੍ਹ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਨੂੰ ਦਫਤਰ 'ਤੇ 8x4 ਫੁੱਟ ਦਾ ਇਕ ਫਲੈਕਸ ਲਾਉਣ ਅਤੇ ਇਕ ਝੰਡਾ ਲਾਉਣ ਦੀ ਮਨਜ਼ੂਰੀ ਹੈ, ਜਦੋਂ ਕਿ ਸਿਰਸਾ ਨੇ ਆਪਣੇ ਦਫਤਰ 'ਤੇ ਕਈ ਵੱਡੇ-ਵੱਡੇ ਫਲੈਕਸ ਬੋਰਡ ਲਗਾਏ ਹੋਏ ਸਨ, ਜਿਨ੍ਹਾਂ ਨੂੰ ਉਤਾਰ ਦਿੱਤਾ ਗਿਆ ਹੈ। ਚੋਣ ਅਧਿਕਾਰੀ ਮੁਤਾਬਕ ਹਰੇਕ ਉਮੀਦਵਾਰ ਨੂੰ ਚੋਣ ਜ਼ਾਬਤੇ ਦੀਆਂ ਸ਼ਰਤਾਂ ਦੀ ਫੋਟੋ ਕਾਪੀ ਵੀ ਮੁਹੱਈਆ ਕਰਵਾਈ ਗਈ ਹੈ।
28 ਫਰਵਰੀ ਤੱਕ ਰੱਦ ਰਹਿਣਗੀਆਂ ਇਹ ਟਰੇਨਾਂ
NEXT STORY