ਫਗਵਾੜਾ, (ਰੁਪਿੰਦਰ ਕੌਰ)- ਬੀਤੀ ਰਾਤ ਸ਼ੂਗਰ ਮਿੱਲ ਚੌਕ ਜੀ. ਟੀ. ਰੋਡ ਦੇ ਨਜ਼ਦੀਕ ਹੋਏ ਇਕ ਸੜਕ ਹਾਦਸੇ ਤੋਂ ਬਾਅਦ ਹਾਦਸਾ ਗ੍ਰਸਤ ਟਰੱਕਾਂ ਨੂੰ ਕਈ ਘੰਟੇ ਤਕ ਜੀ. ਟੀ. ਰੋਡ ਤੋਂ ਨਹੀਂ ਹਟਾਇਆ ਗਿਆ, ਜਿਸ ਨਾਲ ਲੱਗੇ
ਜਾਮ ਕਰ ਕੇ ਵਾਹਨ ਚਾਲਕਾਂ ਅਤੇ ਮੁਸਾਫਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਰਾਹਗੀਰਾਂ ਨੇ ਪੱਤਰਕਾਰਾਂ ਨਾਲ ਰੋਸ ਭਰੇ ਲਹਿਜੇ ਵਿਚ ਗੱਲ ਕਰਦਿਆਂ ਕਿਹਾ ਕਿ ਪੁਲਸ ਅਤੇ ਪ੍ਰਸ਼ਾਸਨ ਦਾ ਫਰਜ਼ ਸੀ ਕਿ ਨੈਸ਼ਨਲ ਹਾਈ-ਵੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਤੁਰੰਤ ਹਾਦਸਾ ਗ੍ਰਸਤ ਵਾਹਨਾਂ ਨੂੰ ਹਟਾਉਣ ਦਾ ਪ੍ਰਬੰਧ ਕੀਤਾ ਜਾਂਦਾ। ਦੂਸਰੇ ਪਾਸੇ ਟਰੈਫਿਕ ਪੁਲਸ ਇੰਚਾਰਜ ਸੁੱਚਾ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਹਾਦਸੇ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਨੁਕਸਾਨੇ ਗਏ ਟਰੱਕਾਂ ਨੂੰ ਹਟਾਉਣ ਦਾ ਯਤਨ ਕੀਤਾ ਗਿਆ। ਪੁਲਸ ਤੋਂ ਆਪਣਾ ਕੋਈ ਸਾਧਨ ਨਾ ਹੋਣ ਕਰ ਕੇ ਕੁਝ ਸਮਾਂ ਜ਼ਰੂਰ ਲੱਗਾ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਸ ਹਮੇਸ਼ਾ ਆਪਣੀ ਡਿਊਟੀ ਪ੍ਰਤੀ ਮੁਸਤੈਦ ਰਹਿੰਦੀ ਹੈ। ਇਸ ਬਾਰੇ ਗੱਲਬਾਤ ਕਰਨ 'ਤੇ ਐੱਸ. ਡੀ. ਐੱਮ. ਫਗਵਾੜਾ ਜਯੋਤੀ ਬਾਲਾ ਮੱਟੂ ਨੇ ਕਿਹਾ ਕਿ ਜੇਕਰ ਕਿਸੇ ਮਹਿਕਮੇ ਪਾਸ ਸਾਧਨਾਂ ਦੀ ਘਾਟ ਹੈ ਤਾਂ ਉਨ੍ਹਾਂ ਨੂੰ ਲਿਖਤ ਤੌਰ 'ਤੇ ਦਿੱਤਾ ਜਾਵੇ ਤਾਂ ਜੋ ਭਵਿੱਖ ਵਿਚ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ।
ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਉਪਭੋਗਤਾਵਾਂ ਦੇ ਕੁਨੈਕਸ਼ਨ ਕੱਟੇ
NEXT STORY