ਹੁਸ਼ਿਆਰਪੁਰ, (ਘੁੰਮਣ)- ਮੁਹੱਲਾ ਸ਼ੇਖ਼ਾਂ ਸਥਿਤ ਇਤਿਹਾਸਕ ਗੁਰਦੁਆਰਾ ਭਾਈ ਜੋਗਾ ਸਿੰਘ ਨੂੰ ਜਾਣ ਵਾਲੀਆਂ ਗਲੀਆਂ 'ਚ ਪਾਣੀ ਦੀ ਨਿਕਾਸੀ ਠੀਕ ਤਰ੍ਹਾਂ ਨਾ ਹੋਣ ਕਾਰਨ ਇਲਾਕਾ ਵਾਸੀਆਂ 'ਚ ਭਾਰੀ ਰੋਸ ਹੈ। ਅੱਜ ਇਲਾਕਾ ਵਾਸੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਸੇਠੀ ਤੇ ਹੋਰ ਮੈਂਬਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਨੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਠੀਕ ਨਾ ਕੀਤਾ ਤਾਂ ਲੋਕ ਰੋਸ ਪ੍ਰਦਰਸ਼ਨ ਨੂੰ ਮਜਬੂਰ ਹੋਣਗੇ। ਇਸ ਮੌਕੇ ਸੇਠੀ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧੀ ਇਕ ਮਤਾ ਪਾਸ ਕਰ ਕੇ ਨਗਰ ਨਿਗਮ ਨੂੰ ਬੀਤੇ ਸਾਲ 29 ਜੁਲਾਈ ਨੂੰ ਦਿੱਤਾ ਸੀ ਪਰ ਇਸ ਦੇ ਬਾਵਜੂਦ ਨਗਰ ਨਿਗਮ ਨੇ ਇਸ ਵੱਲ ਕੋਈ ਉਚਿਤ ਕਦਮ ਨਹੀਂ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ 'ਚ ਡਿਸਪੈਂਸਰੀ, ਲੈਬਾਰਟਰੀ ਦੇ ਇਲਾਵਾ ਨਿਊਰੋਥੈਰੇਪੀ ਆਦਿ ਦਾ ਇਲਾਜ ਚੱਲਦਾ ਹੈ, ਜਿਸ ਕਾਰਨ ਰੋਜ਼ਾਨਾ 200 ਦੇ ਕਰੀਬ ਮਰੀਜ਼ ਆਉਂਦੇ ਹਨ ਤੇ ਗੁਰਦੁਆਰਾ ਇਤਿਹਾਸਕ ਹੋਣ ਕਾਰਨ ਸੰਗਤਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਜਦ ਬਰਸਾਤ ਹੁੰਦੀ ਹੈ ਤਾਂ ਪਾਣੀ ਦੀ ਠੀਕ ਨਿਕਾਸੀ ਨਾ ਹੋਣ ਕਾਰਨ ਮਰੀਜ਼ਾਂ ਤੇ ਸ਼ਰਧਾਲੂਆਂ ਨੂੰ ਆਉਣ-ਜਾਣ 'ਚ ਭਾਰੀ ਪ੍ਰੇਸ਼ਾਨੀ ਹੁੰਦੀ ਹੈ।
ਇਸ ਸਬੰਧੀ ਜਦ ਮੇਅਰ ਸ਼ਿਵ ਸੂਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਦਿੱਤੇ ਗਏ ਮਤੇ ਸਬੰਧੀ ਉਨ੍ਹਾਂ ਨੂੰ ਅਜੇ ਜਾਣਕਾਰੀ ਨਹੀਂ ਸੀ ਪਰ ਅੱਜ ਉਨ੍ਹਾਂ ਦੇ ਧਿਆਨ 'ਚ ਇਹ ਸਮੱਸਿਆ ਆਈ ਹੈ ਤਾਂ ਇਸ ਸਮੱਸਿਆ ਨੂੰ ਜਲਦੀ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਰਾਜਵੀਰ ਤਰੇਹਣ, ਗੁਲਸ਼ਨ ਕੁਮਾਰ, ਸਾਬਕਾ ਕੌਂਸਲਰ ਤ੍ਰਿਪਤਾ ਤਰੇਹਣ, ਰਵਿੰਦਰ ਕੁਮਾਰ, ਅਰੁਣ ਜੈਨ, ਵਿਜੇ ਕੁਮਾਰ ਆਦਿ ਹਾਜ਼ਰ ਸਨ।
ਨਸ਼ਿਆਂ ਦੀ ਸਮੱਗਲਿੰਗ ਕਰਦੇ 3 ਕਾਬੂ
NEXT STORY