ਭੱਦੀ, (ਚੌਹਾਨ)- ਪਿੰਡ ਭੱਦੀ ਵਾਸੀ ਪਿਛਲੇ 2 ਮਹੀਨਿਆਂ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਸਤਨਾਮ ਸਿੰਘ, ਗੁਰਦੀਪ ਦੀਪ ਪੰਚ, ਨਛੱਤਰ ਸਿੰਘ ਪੰਚ, ਨੀਰਜ ਕੁਮਾਰ, ਮੇਜਰ ਰਾਮ, ਕਮਲੇਸ਼ ਰਾਣੀ ਤੇ ਗੀਤਾ ਦੇਵੀ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਤੋਂ ਜਲ ਸਪਲਾਈ ਦੀ ਮੇਨ ਲਾਈਨ 'ਚ ਪਾਣੀ ਦੀ ਲੀਕੇਜ ਹੋ ਰਹੀ ਹੈ, ਜਿਸ ਨਾਲ ਸੜਕ ਖਸਤਾ ਹੋ ਚੁੱਕੀ ਹੈ ਤੇ ਸੜਕ 'ਚ ਥਾਂ-ਥਾਂ ਡੂੰਘੇ ਟੋਏ ਤਲਾਬ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸ ਨਾਲ ਰਾਹਗੀਰਾਂ ਨੂੰ ਲੰਘਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਦੋਂ ਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਹੈ ਤਾਂ ਸੜਕ 'ਤੇ ਇਕੱਠਾ ਹੋਇਆ ਪਾਣੀ ਵਾਪਸ ਪਾਈਪਾਂ 'ਚ ਚਲਾ ਜਾਂਦਾ ਹੈ ਤੇ ਇਹੀ ਗੰਦਾ ਪਾਣੀ ਪੀਣ ਲਈ ਸਪਲਾਈ ਹੁੰਦਾ ਹੈ, ਜਿਸ ਨਾਲ ਭਿਆਨਕ ਬੀਮਾਰੀਆਂ ਫੈਲਣ ਦਾ ਖਤਰਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਸਬੰਧਤ ਵਿਭਾਗ ਨੂੰ ਕਈ ਵਾਰ ਇਸ ਸਬੰਧੀ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਵਿਭਾਗ ਦੇ ਕਰਮਚਾਰੀ ਉਸ ਲੀਕੇਜ ਨੂੰ ਆਪਣੇ ਖਰਚੇ 'ਤੇ ਠੀਕ ਕਰਵਾਉਣ ਦੀ ਸਲਾਹ ਦੇ ਦਿੰਦੇ ਹਨ। ਇਲਾਕਾ ਵਾਸੀਆਂ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਲੀਕੇਜ ਨੂੰ ਬੰਦ ਕਰਨ ਲਈ ਜਲ ਸਪਲਾਈ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਜਾਣ।
ਨਾਜਾਇਜ਼ ਸ਼ਰਾਬ ਬਰਾਮਦ
NEXT STORY