ਗੁਰਦਾਸਪੁਰ, (ਵਿਨੋਦ, ਦੀਪਕ)- ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਮਨਵਾਉਣ ਅਤੇ 21 ਨਵੰਬਰ ਨੂੰ ਪਟਿਆਲਾ ਵਿਖੇ ਦਿੱਤੇ ਜਾ ਰਹੇ ਧਰਨੇ ਨੂੰ ਕਾਮਯਾਬ ਕਰਨ ਲਈ ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਸਟੇਟ ਕਰਮਚਾਰੀ ਦਲ ਤੇ ਭਾਰਤੀ ਮਜ਼ਦੂਰ ਸੰਘ ਵੱਲੋਂ ਸਾਂਝੇ ਤੌਰ 'ਤੇ ਸਰਕਲ ਦਫਤਰ ਸਾਹਮਣੇ ਧਰਨਾ ਸੁਰਿੰਦਰ ਪੱਪੂ ਵਿੱਤ ਸਕੱਤਰ ਪੰਜਾਬ ਤੇ ਮੰਡਲ ਪ੍ਰਧਾਨ ਗੁਰਦਾਸਪੁਰ ਦੀ ਅਗਵਾਈ ਹੇਠ ਦਿੱਤਾ ਗਿਆ।
ਇਸ ਧਰਨੇ ਨੂੰ ਭੁਪਨੇਸ਼ ਕੁਮਾਰ ਪੱਪੂ ਪ੍ਰਧਾਨ ਬਾਰਡਰ ਜ਼ੋਨ, ਦਰਬਾਰਾ ਸਿੰਘ ਛੀਨਾ ਪ੍ਰਧਾਨ ਸਰਕਲ ਗੁਰਦਾਸਪੁਰ, ਸਟੇਟ ਕਰਮਚਾਰੀ ਦਲ ਤੇ ਸਕੱਤਰ ਬਾਰਡਰ ਜ਼ੋਨ ਰਾਕੇਸ਼ ਠਾਕੁਰ, ਇੰਜੀ. ਕੁਲਵੰਤ ਰਾਏ, ਆਤਮਾ ਸਿੰਘ ਪੰਧੇਰ, ਮਨੋਹਰ ਲਾਲ, ਜਗਦੇਵ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੇਅਰਮੈਨ ਪਾਵਰਕਾਮ ਨੇ 12 ਅਗਸਤ 2017 ਨੂੰ ਜੁਆਇੰਟ ਫੋਰਮ ਪੰਜਾਬ ਨਾਲ ਸਮਝੌਤਾ ਕਰ ਕੇ ਪੇ ਬੈਂਡ ਦੇਣਾ, ਵਰਕ ਚਾਰਜ ਕਾਮੇ ਪੱਕੇ ਕਰਨੇ, 23 ਸਾਲਾ ਸਕੇਲ ਬਿਨਾਂ ਸ਼ਰਤ ਹਰੇਕ ਮੁਲਾਜ਼ਮ ਨੂੰ ਦੇਣਾ ਆਦਿ ਤੋਂ ਇਲਾਵਾ ਬਹੁਤ ਸਾਰੀਆਂ ਮੰਗਾਂ ਮੰਨੀਆਂ ਸਨ, ਜਿਨ੍ਹਾਂ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਸਬੰਧ 'ਚ 21 ਨਵੰਬਰ ਨੂੰ ਪਟਿਆਲਾ ਹੈੱਡ ਆਫਿਸ ਸਾਹਮਣੇ ਦਿੱਤੇ ਜਾ ਰਹੇ ਧਰਨੇ ਵਿਚ ਬਿਜਲੀ ਮੁਲਾਜ਼ਮ ਵਧ-ਚੜ੍ਹ ਕੇ ਸ਼ਾਮਲ ਹੋਣਗੇ। ਇਸ ਮੌਕੇ ਸਟੇਜ ਸਕੱਤਰ ਦੀ ਕਾਰਵਾਈ ਕਸ਼ਮੀਰ ਸਿੰਘ ਬੱਬਰੀ ਨੇ ਬਾਖੂਬੀ ਨਾਲ ਨਿਭਾਈ।
ਬਟਾਲਾ, (ਬੇਰੀ)-ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹਲਕਾ ਗੁਰਦਾਸਪੁਰ ਵੱਲੋਂ ਇੰਪਲਾਈਜ਼ ਜੁਆਇੰਟ ਫੋਰਮ ਦੇ ਫੈਸਲੇ ਨੂੰ ਮੁੱਖ ਰੱਖਦੇ ਹੋਏ ਸ਼ਹਿਰੀ ਮੰਡਲ ਬਟਾਲਾ ਵਿਖੇ ਰੋਸ ਧਰਨਾ ਬਲਦੇਵ ਸਿੰਘ ਸੰਧੂ ਸਰਕਲ ਪ੍ਰਧਾਨ ਗੁਰਦਾਸਪੁਰ ਅਤੇ ਮੈਂਬਰ ਜੁਆਇੰਟ ਫੋਰਮ ਪੰਜਾਬ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਸੰਧੂ ਅਤੇ ਫੈੱਡਰੇਸ਼ਨ ਆਗੂਆਂ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਪਿਛਲੇ ਸਮੇਂ ਤੋਂ ਇੰਪਲਾਈਜ਼ ਜੁਆਇੰਟ ਫੋਰਮ ਨਾਲ ਮੀਟਿੰਗਾਂ ਕਰ ਕੇ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਲਿਖਤੀ ਫੈਸਲੇ ਕੀਤੇ ਗਏ ਸਨ, ਜਿਨ੍ਹਾਂ ਨੂੰ ਲਾਗੂ ਕਰਨ ਵਿਚ ਮੈਨੇਜਮੈਂਟ ਬਹਾਨੇਬਾਜ਼ੀ ਕਰ ਕੇ ਡੰਗ ਟਪਾਉਣ ਦੀ ਨੀਤੀ 'ਤੇ ਕੰਮ ਕਰ ਰਹੀ ਹੈ, ਜਿਸ ਨੂੰ ਜੁਆਇੰਟ ਫੋਰਮ ਪੰਜਾਬ ਨੇ ਸੰਜੀਦਗੀ ਨਾਲ ਲੈਂਦੇ ਹੋਏ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮਨਵਾਉਣ ਲਈ ਮੈਨੇਜਮੈਂਟ ਵਿਰੁੱਧ 21 ਨਵੰਬਰ ਨੂੰ ਹੈੱਡ ਆਫਿਸ ਪਟਿਆਲਾ ਸਾਹਮਣੇ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਹੈ।
ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਨ੍ਹਾਂ 'ਚ ਪੈਂਡਿੰਗ ਪੇ-ਬੈਂਡ ਲਾਗੂ ਕਰਨਾ, ਬਿਨਾਂ ਸ਼ਰਤ 23 ਸਾਲਾ ਪ੍ਰਮੋਸ਼ਨ ਸਕੇਲ ਲਾਗੂ ਕਰਨਾ, ਖਾਲੀ ਪੋਸਟਾਂ 'ਤੇ ਪੱਕੀ ਭਰਤੀ ਕਰਨਾ, ਵਰਕ ਚਾਰਜ/ ਆਰ. ਟੀ. ਐੱਸ. ਕਰਮਚਾਰੀਆਂ ਨੂੰ ਸਹਾਇਕ ਲਾਈਨਮੈਨ ਬਣਾਉਣ ਲਈ ਕੱਟ ਆਫ ਡੇਟ 'ਚ ਵਾਧਾ ਕਰਨਾ, ਆਈ. ਟੀ. ਆਈ. ਪਾਸ ਲਾਈਨਮੈਨਾਂ ਨੂੰ ਤਰੱਕੀ ਦੇ ਕੇ ਜੇ. ਈ. ਬਣਾਉਣਾ, ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੂੰ ਨੌਕਰੀ
ਦੇਣਾ ਆਦਿ ਸ਼ਾਮਲ ਹਨ।
ਇਸ ਮੌਕੇ ਮਨਜੀਤ ਸਿੰਘ ਸਕੱਤਰ ਸਰਕਲ ਗੁਰਦਾਸਪੁਰ, ਹਰਜੀਤ ਸਿੰਘ ਟਰਪਈ ਮੰਡਲ ਆਗੂ, ਮੱਖਣ ਸਿੰਘ ਪੰਨੂ, ਸੁਖਵਿੰਦਰ ਸਿੰਘ ਮੰਡਲ ਪੀ. ਐਂਡ ਐੱਮ., ਗੁਰਦੇਵ ਸਿੰਘ, ਸੁੱਚਾ ਸਿੰਘ ਮੰਜੀਆਂਵਾਲੀ, ਰਛਪਾਲ ਸਿੰਘ ਪ੍ਰਧਾਨ ਵੈਸਟ ਬਟਾਲਾ, ਸੁੱਚਾ ਸਿੰਘ, ਰਾਜਵਿੰਦਰ ਸਿੰਘ, ਪ੍ਰਗਟ ਸਿੰਘ, ਹੀਰਾ ਲਾਲ, ਬਲਜੀਤ ਸਿੰਘ, ਸੁਰਿੰਦਰ ਸ਼ਰਮਾ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਜੇਕਰ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਸੀ. ਪੀ. ਆਈ. ਵਲੋਂ ਗੁਰੂਹਰਸਹਾਏ ਪੁਲਸ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ
NEXT STORY