ਮੋਗਾ, (ਆਜ਼ਾਦ)- ਮੋਗਾ-ਧਰਮਕੋਟ ਰੋਡ 'ਤੇ ਅਣਪਛਾਤੇ ਟਰੱਕ ਦੀ ਲਪੇਟ 'ਚ ਆ ਕੇ ਵਰਿੰਦਰ ਸਿੰਘ (29) ਨਿਵਾਸੀ ਪਿੰਡ ਰਾਊਕੇ ਕਲਾਂ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ 'ਚ ਧਰਮਕੋਟ ਪੁਲਸ ਵੱਲੋਂ ਟਰੱਕ ਕਲੀਨਰ ਗੁਰਮੀਤ ਸਿੰਘ ਦੇ ਬਿਆਨਾਂ 'ਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਨੇ ਉਸ ਦੀ ਤਲਾਸ਼ ਆਰੰਭ ਕਰ ਦਿੱਤੀ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਧਰਮਕੋਟ ਪੁਲਸ ਕਰਮਚਾਰੀ ਉਥੇ ਪੁੱਜੇ ਅਤੇ ਜਾਂਚ ਤੋਂ ਬਾਅਦ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ।
ਸੂਤਰਾਂ ਅਨੁਸਾਰ ਵਰਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਆਪਣੇ ਟਰੱਕ 'ਚ ਫੱਕ ਭਰ ਕੇ ਪਿੰਡ ਸੈਲ ਖੁਰਦ (ਹੁਸ਼ਿਆਰਪੁਰ) ਛੱਡ ਕੇ ਵਾਪਸ ਆ ਰਿਹਾ ਸੀ। ਜਦੋਂ ਉਹ ਮੋਗਾ-ਧਰਮਕੋਟ ਰੋਡ 'ਤੇ ਟਰੱਕ ਨੂੰ ਰੋਕ ਕੇ ਸੜਕ ਪਾਰ ਕਰਨ ਲੱਗਾ ਤਾਂ ਤੇਜ਼ ਰਫਤਾਰ ਨਾਲ ਆ ਰਹੇ ਇਕ ਟਰੱਕ ਚਾਲਕ ਨੇ ਉਸ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਧਰਮਕੋਟ ਦੇ ਹੌਲਦਾਰ ਛਿੰਦਾ ਸਿੰਘ ਨੇ ਦੱਸਿਆ ਕਿ ਅੱਜ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ।
ਹਾਈਟੈੱਕ ਯੁੱਗ 'ਚ ਵੀ ਆਪਣਾ ਦੇਸ਼ ਨੈਨੋ ਤੇ ਪੀਟਰ ਰੇਹੜੇ ਤੱਕ ਸੀਮਤ
NEXT STORY