ਮੋਗਾ, (ਆਜ਼ਾਦ)- ਲੋਪੋਂ ਰੋਡ ਬੱਧਨੀ ਕਲਾਂ 'ਚ ਦੋ ਮੋਟਰਸਾਈਕਲ ਸਵਾਰਾਂ ਵਿਚਕਾਰ ਹੋਈ ਟੱਕਰ 'ਚ ਹਰਜਿੰਦਰ ਕੌਰ ਅਤੇ ਉਸਦੇ ਪਤੀ ਅਮਰ ਸਿੰਘ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਸਬੰਧ 'ਚ ਬੱਧਨੀ ਕਲਾਂ 'ਚ ਪੁਲਸ ਵੱਲੋਂ ਅਣਪਛਾਤੇ ਮੋਟਰਸਾਈਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਹਰਜਿੰਦਰ ਕੌਰ ਨਿਵਾਸੀ ਪਿੰਡ ਝੋਰੜਾਂ ਜਗਰਾਓਂ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪਤੀ ਨਾਲ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਉਪਰੰਤ ਮੋਟਰਸਾਈਕਲ 'ਤੇ ਜਾ ਰਹੀ ਸੀ ਤਾਂ ਇਕ ਮੋਟਰਸਾਈਕਲ ਸਵਾਰ ਨੇ ਪਿੱਛੋਂ ਸਾਡੇ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ਨਾਲ ਅਸੀਂ ਜ਼ਖਮੀ ਹੋ ਗਏ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੇਵਕ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਲੀਕੇਜ ਕਾਰਨ ਸਪਲਾਈ ਹੋ ਰਿਹੈ ਦੂਸ਼ਿਤ ਪਾਣੀ
NEXT STORY