ਕਪੂਰਥਲਾ, (ਭੂਸ਼ਣ)- ਸੂਬੇ 'ਚ ਪੁਲਸ ਦੀ ਸਖਤੀ ਦੇ ਨਾਲ ਲਗਾਤਾਰ ਮਹਿੰਗੇ ਹੋ ਰਹੇ ਡਰੱਗ ਦੇ ਕਾਰਨ ਆਪਣੀ ਨਸ਼ੇ ਦੀ ਪੂਰਤੀ ਲਈ ਲੱਗੇ ਚੰਗੇ ਘਰ ਨਾਲ ਸਬੰਧਤ ਨਸ਼ੇੜੀ ਨੌਜਵਾਨਾਂ ਨੇ ਹੁਣ ਡਰੱਗ ਖਰੀਦਣ ਲਈ ਜਿਥੇ ਜਾਅਲੀ ਕਰੰਸੀ ਨੂੰ ਇਕ ਵੱਡਾ ਹਥਿਆਰ ਬਣਾ ਲਿਆ ਹੈ, ਉਥੇ ਹੀ ਸੁਭਾਨਪੁਰ ਪੁਲਸ ਵੱਲੋਂ ਫੜੇ ਗਏ ਤਿੰਨਾਂ ਮੁਲਜ਼ਮਾਂ ਦੇ ਇਨ੍ਹਾਂ ਖੁਲਾਸਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹੁਣ ਜਾਅਲੀ ਕਰੰਸੀ ਮਾਫੀਆ ਨੇ ਖੁੱਲ੍ਹੇ ਬਾਜ਼ਾਰ ਵਿਚ ਜਾਅਲੀ ਕਰੰਸੀ ਚਲਾਉਣ ਨੂੰ ਲੈ ਕੇ ਲਗਾਤਾਰ ਵਧ ਰਹੇ ਖਤਰਿਆਂ ਦੇ ਕਾਰਨ ਡਰੱਗ ਮਾਫੀਆ ਨੂੰ ਚਕਮਾ ਦੇ ਕੇ ਨਸ਼ੀਲੇ ਪਦਾਰਥ ਖਰੀਦਣੇ ਸ਼ੁਰੂ ਕਰ ਦਿੱਤੇ ਹਨ।
ਦੱਸ ਦਈਏ ਕਿ ਥਾਣਾ ਸੁਭਾਨਪੁਰ ਦੀ ਪੁਲਸ ਨੇ ਬੀਤੇ ਸੋਮਵਾਰ 19,500 ਰੁਪਏ ਦੀ ਜਾਅਲੀ ਕਰੰਸੀ ਸਮੇਤ ਹੈਰੋਇਨ ਪੀ ਰਹੇ ਇਕ ਆਈ-10 ਕਾਰ (ਪੀ. ਬੀ. 05 ਪੀ. 9505) 'ਚ 3 ਕਾਰ ਸਵਾਰਾਂ ਮਨਜੀਤ ਸਿੰਘ ਉਰਫ ਮੰਨਾ ਪੁੱਤਰ ਓਮ ਪ੍ਰਕਾਸ਼, ਮਨਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਨਿਵਾਸੀ ਹੀਰਾਪੁਰ ਥਾਣਾ ਲਾਂਬੜਾ ਜ਼ਿਲਾ ਜਲੰਧਰ ਅਤੇ ਸੰਦੀਪ ਸ਼ਰਮਾ ਪੁੱਤਰ ਬਿੱਕਰ ਸਿੰਘ ਨਿਵਾਸੀ ਕਰਤਾਰਪੁਰ ਜ਼ਿਲਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਜਾਅਲੀ ਕਰੰਸੀ ਤਿਆਰ ਕਰਨ 'ਚ ਕੰਮ ਆਉਣ ਵਾਲੇ ਲੈਪਟਾਪ, ਪ੍ਰਿੰਟਰ ਅਤੇ ਸਕੈਨਰ ਬਰਾਮਦ ਕੀਤਾ ਹੈ। ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੜ੍ਹੇ-ਲਿਖੇ ਨਸ਼ੇੜੀ ਨੌਜਵਾਨ ਹੀ ਬਣਾ ਰਹੇ ਹਨ ਜਾਅਲੀ ਕਰੰਸੀ- ਹੁਣ ਤਕ ਦੀ ਪੁਲਸ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਪੜ੍ਹੇ-ਲਿਖੇ ਅਤੇ ਤਕਨੀਕੀ ਤੌਰ 'ਤੇ ਜਾਣਕਾਰੀ ਰੱਖਣ ਵਾਲੇ ਅਜਿਹੇ ਨਸ਼ੇੜੀ ਨੌਜਵਾਨ ਜਾਅਲੀ ਕਰੰਸੀ ਦੇ ਧੰਦੇ ਨੂੰ ਅੰਜਾਮ ਦੇ ਰਹੇ ਹਨ, ਜੋ ਨਸ਼ੇ ਦੀ ਖਤਰਨਾਕ ਆਦਤ ਦਾ ਸ਼ਿਕਾਰ ਹੋਣ ਦੇ ਕਾਰਨ ਕਿਸੇ ਵੀ ਤਰ੍ਹਾਂ ਤੋਂ ਨਸ਼ਾ ਖਰੀਦਣ ਲਈ ਜਾਅਲੀ ਨੋਟ ਬਣਾ ਕੇ ਉਨ੍ਹਾਂ ਨੂੰ ਡਰੱਗ ਮਾਫੀਆ ਨੂੰ ਸਪਲਾਈ ਕਰ ਰਹੇ ਹਨ। ਥਾਣਾ ਸੁਭਾਨਪੁਰ ਦੀ ਪੁਲਸ ਵਲੋਂ ਫੜੇ ਗਏ ਤਿੰਨਾਂ ਮੁਲਜ਼ਮਾਂ ਨੇ ਅਜਿਹੇ ਕਈ ਖੁਲਾਸੇ ਕਰਕੇ ਪੁਲਸ ਨੂੰ ਅਹਿਮ ਸੁਰਾਗ ਦਿੱਤੇ ਹਨ।
ਖੁੱਲ੍ਹੇ ਬਾਜ਼ਾਰ 'ਚ ਛੇਤੀ ਨਾਲ ਨਹੀਂ ਫੜੇ ਜਾਂਦੇ ਹਨ ਜਾਅਲੀ ਨੋਟ- ਬੀਤੇ ਸਾਲ ਦੇ ਅੰਤਿਮ ਮਹੀਨਿਆਂ 'ਚ ਖੁੱਲ੍ਹੇ ਬਾਜ਼ਾਰ ਵਿਚ ਆਏ 2 ਹਜ਼ਾਰ ਅਤੇ 500 ਦੇ ਨੋਟਾਂ ਵਿਚ ਤਕਨੀਕੀ ਤੌਰ 'ਤੇ ਆਈ ਤਬਦੀਲੀ ਦੇ ਕਾਰਨ ਇਸ ਨਵੀਂ ਕਰੰਸੀ ਨਾਲ ਜੁੜੇ ਜਾਅਲੀ ਨੋਟ ਬਣਾਉਣ ਵਿਚ ਜਾਅਲੀ ਕਰੰਸੀ ਮਾਫੀਆ ਨੂੰ ਆ ਰਹੀਆਂ ਦਿੱਕਤਾਂ ਦੇ ਕਾਰਨ ਹੁਣ ਜਾਅਲੀ ਕਰੰਸੀ ਦੇ ਧੰਦੇ 'ਚ ਲੱਗੇ ਗੈਂਗ ਨੇ ਪੁਲਸ ਤੋਂ ਬਚਣ ਲਈ ਡਰੱਗ ਸਮੱਗਲਰਾਂ ਨੂੰ ਹੀ ਜਾਅਲੀ ਨੋਟ ਸਪਲਾਈ ਕਰਨੇ ਸ਼ੁਰੂ ਕਰ ਦਿੱਤੇ ਹਨ ।
ਆਮ ਤੌਰ 'ਤੇ ਘੱਟ ਪੜ੍ਹੇ-ਲਿਖੇ ਡਰੱਗ ਸਮੱਗਲਰ ਇਸ ਗੈਂਗ ਦੇ ਹੱਥੇ ਚੜ੍ਹ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਡਰੱਗ ਮਾਫੀਆ ਦੇ ਕੋਲ ਵੱਡੀ ਗਿਣਤੀ ਵਿਚ ਨਸ਼ੇੜੀਆਂ ਵਲੋਂ ਪਹੁੰਚਾਏ ਗਏ ਜਾਅਲੀ ਨੋਟਾਂ ਦੇ ਬਾਵਜੂਦ ਵੀ ਪੁਲਸ ਦੇ ਡਰ ਨਾਲ ਵੀ ਡਰੱਗ ਸਮੱਗਲਰ ਅਜਿਹੀ ਕੋਈ ਵੀ ਸ਼ਿਕਾਇਤ ਕਰਨ ਤੋਂ ਕਤਰਾਉਣ ਲੱਗੇ ਹਨ, ਜਿਸ ਦਾ ਸਿੱਧਾ ਫਾਇਦਾ ਜਾਅਲੀ ਕਰੰਸੀ ਮਾਫੀਆ ਨੂੰ ਹੋ ਰਿਹਾ ਹੈ।
ਪੀਣ ਵਾਲੇ ਪਾਣੀ 'ਚੋਂ ਸਪੋਲੀਆ ਨਿਕਲਣ 'ਤੇ ਇਲਾਕਾ ਵਾਸੀਆਂ 'ਚ ਦਹਿਸ਼ਤ
NEXT STORY