ਜਲੰਧਰ (ਅਮਿਤ)-ਆਪਣੇ ਵਾਹਨਾਂ 'ਤੇ ਫੈਂਸੀ ਨੰਬਰ ਲਗਵਾਉਣ ਦੇ ਸ਼ੌਕੀਨਾਂ ਲਈ ਆਪਣੇ ਮਨਪਸੰਦ ਨੰਬਰ ਲੈਣ ਦਾ ਵਧੀਆ ਮੌਕਾ ਹੈ, ਕਿਉਂਕਿ ਡੀ. ਟੀ. ਓ. ਦਫਤਰ ਵਲੋਂ ਅਗਲੇ ਤਿੰਨ ਮਹੀਨਿਆਂ ਦੇ ਅੰਦਰ 4 ਨਵੀਆਂ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਆਨਲਾਈਨ ਨਿਲਾਮੀ ਕੀਤੀ ਜਾ ਰਹੀ ਹੈ।
ਜਿਸ ਵਿਚ 16 ਅਗਸਤ ਤੋਂ 22 ਅਗਸਤ ਰਾਤ 12 ਵਜੇ ਤੱਕ ਪੀ ਬੀ 08 ਸੀ ਵਾਈ ਸੀਰੀਜ਼, 11 ਸਤੰਬਰ ਤੋਂ 17 ਸਤੰਬਰ ਤੱਕ ਰਾਤ 12 ਵਜੇ ਪੀ ਬੀ 08 ਸੀ ਜ਼ੈੱਡ ਸੀਰੀਜ਼, 26 ਸਤੰਬਰ ਤੋਂ 2 ਅਕਤੂਬਰ ਰਾਤ 12 ਵਜੇ ਤੱਕ ਪੀ ਬੀ 08 ਡੀ ਏ ਤੇ 23 ਅਕਤੂਬਰ ਤੋਂ 29 ਅਕਤੂਬਰ ਰਾਤ 12 ਵਜੇ ਤੱਕ ਪੀ ਬੀ 08 ਡੀ ਬੀ ਸੀਰੀਜ਼ ਦੇ ਅੰਦਰ ਪਾਏ ਜਾਣ ਵਾਲੇ ਸਾਰੇ ਫੈਂਸੀ ਨੰਬਰਾਂ ਦੇ ਚਾਹਵਾਨ ਬਿਨੈਕਾਰ ਆਨਲਾਈਨ ਬੋਲੀ ਲਗਾ ਕੇ ਨੰਬਰ ਲੈ ਸਕਣਗੇ।
ਪੈਟਰੋਲ ਪੰਪਾਂ ਦੇ ਡਿਫਾਲਟਰ ਬਣੇ ਡੀ. ਸੀ. ਦਫਤਰ ਦੀ ਸਪਲਾਈ ਹੋਈ ਬਹਾਲ
NEXT STORY