ਸ੍ਰੀ ਚਮਕੌਰ ਸਾਹਿਬ (ਕੌਸ਼ਲ) : ਸ੍ਰੀ ਚਮਕੌਰ ਸਾਹਿਬ ਦੇ ਨੇੜੇ ਖੇਤਾਂ 'ਚ ਅਜੀਬ ਕਿਸਮ ਦਾ ਪੰਛੀ ਦਿਸਣ ਕਾਰਨ ਅਫਵਾਹਾਂ ਦਾ ਦੌਰ ਸ਼ੁਰੂ ਹੋ ਗਿਆ। ਇਸ ਸਬੰਧੀ ਰਾਣਾ ਦਲਵੀਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਜਦੋਂ 8 ਵਜੇ ਆਪਣੇ ਖੇਤਾਂ ਵਿਚ ਗਿਆ ਤਾਂ ਉਨ੍ਹਾਂ ਨੂੰ ਖੇਤ ਦੀ ਵੱਟ 'ਤੇ ਚਿੱਟੇ ਰੰਗ ਦਾ ਪੰਛੀ ਬੈਠਾ ਦਿਖਾਈ ਦਿੱਤਾ, ਜਿਸ 'ਤੇ ਹੋਰ ਪੰਛੀ ਮਡਰਾ ਰਹੇ ਸਨ।
ਇਕ ਦਮ ਅਜਿਹਾ ਪੰਛੀ ਦਿਸਣ ਕਾਰਨ ਪਹਿਲਾਂ ਤਾਂ ਉਹ ਸਕਤੇ ਵਿਚ ਆ ਗਿਆ ਕਿ ਇਹ ਚੀਜ਼ ਕੀ ਹੈ ਤੇ ਫਿਰ ਹਿੰਮਤ ਕਰ ਕੇ ਉਸ ਦੀਆਂ ਫੋਟੋਆਂ ਮੋਬਾਇਲ 'ਤੇ ਖਿੱਚ ਲਈਆਂ। ਰਾਣਾ ਨੇ ਦੱਸਿਆ ਕਿ ਜਦੋਂ ਮੈਂ ਆਪਣੇ ਭਰਾ ਇੰਦਰਵੀਰ ਨੂੰ ਆਵਾਜ਼ ਮਾਰੀ ਤਾਂ ਇਹ ਪੰਛੀ ਇਕ ਕੁੱਤੇ ਨੂੰ ਵੇਖ ਕੇ ਉਡ ਗਿਆ। ਫੋਟੋ ਦੇਖ ਕੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਦੁਰਲੱਭ ਪ੍ਰਜਾਤੀ ਉਲੂ ਦਾ ਬਿਰਧ ਰੂਪ ਹੈ ਪਰ ਇਸ ਦੇ ਪੰਜਿਆਂ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਇਹ ਉਲੂ ਨਹੀਂ ਹੋ ਸਕਦਾ।
ਸੁਖਦੇਵ ਢੀਂਡਸਾ ਤੇ ਪ੍ਰੋ. ਚੰਦੂਮਾਜਰਾ ਨੇ ਕੇਂਦਰੀ ਖੇਤੀ ਮੰਤਰੀ ਨੂੰ ਪੇਸ਼ ਕੀਤੇ ਆਪਣੇ ਸੁਝਾਅ
NEXT STORY