ਸਮਾਣਾ (ਦਰਦ) - ਬੀਤੀ ਸ਼ਾਮ ਪਿੰਡ ਕੋਟਲੀ ਵਿਖੇ ਖੇਤ ਵਿਚ ਬਿਜਲੀ ਦੀ ਮੋਟਰ ਚਲਾਉਂਦੇ ਸਮੇਂ ਬਿਜਲੀ ਦੇ ਕਰੰਟ ਨਾਲ ਇਕ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਆਪਣੇ ਖੇਤਾਂ ਵਿਚ ਘਰ ਬਣਾ ਕੇ ਰਹਿਣ ਵਾਲਾ ਕਿਸਾਨ ਪਰਮਜੀਤ ਸਿੰਘ (62) ਪੁੱਤਰ ਸਾਧੂ ਸਿੰਘ ਖੇਤ ਵਿਚ ਲੱਗੀ ਪਾਣੀ ਦੀ ਮੋਟਰ ਚਲਾਉਣ ਲੱਗਾ ਤਾਂ ਗਰਿੱਪਾਂ ਤੋਂ ਉਸ ਨੂੰ ਜ਼ੋਰਦਾਰ ਕਰੰਟ ਲੱਗਾ। ਉਹ ਉਥੇ ਹੀ ਡਿੱਗ ਪਿਆ। ਬੇਸੁਧ ਕਿਸਾਨ ਨੂੰ ਵਾਰਿਸਾਂ ਨੇ ਤੁਰੰਤ ਸਿਵਲ ਹਸਪਤਾਲ ਸਮਾਣਾ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਚੌਕੀ ਇੰਚਾਰਜ ਮੇਵਾ ਸਿੰਘ ਨੇ ਦੱਸਿਆ ਕਿ ਉਕਤ ਕਿਸਾਨ ਪਿੰਡ ਕੋਟਲੀ ਦੇ ਡੇਰੇ ਵਿਚ ਰਹਿੰਦਾ ਸੀ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤਾ ਹੈ।
ਕਾਂਗਰਸ ਸਰਕਾਰ ਸੂਬੇ ਨੂੰ ਨਸ਼ਾ-ਰਹਿਤ ਕਰ ਕੇ ਹੀ ਦਮ ਲਵੇਗੀ : ਨਿੱਕੜਾ
NEXT STORY