ਜ਼ੀਰਾ (ਅਕਾਲੀਆਂਵਾਲਾ) : ਸਰਕਾਰਾਂ ਵਲੋਂ ਫਸਲ ਵਿਭਿੰਨਤਾ ਅਤੇ ਕਿਸਾਨਾਂ ਨੂੰ ਧਰਤੀ 'ਚ ਪਰਾਲੀ ਖਪਾਉਣ ਦੇ ਲਈ ਕੀਤੇ ਜਾ ਰਿਹਾ ਪ੍ਰਚਾਰ ਬਿਜਲੀ ਕਿੱਲਤ ਕਰਕੇ ਮੱਧਮ ਪੈ ਰਿਹਾ ਹੈ। ਕਿਸਾਨਾਂ ਵਲੋਂ ਝੋਨੇ ਦੀ ਕਟਾਈ ਉਪਰੰਤ ਅਗਲੀ ਫਸਲ ਬੀਜਣ ਦੇ ਲਈ ਜ਼ਮੀਨ ਨੂੰ ਵੱਤਰ ਦੀ ਜ਼ਰੂਰਤ ਪੈਂਦੀ ਹੈ ਪਰ ਬਿਜਲੀ ਵਿਚ ਕਟੌਤੀ ਕਾਰਨ ਅਜਿਹਾ ਕੁਝ ਸੰਭਵ ਨਜ਼ਰ ਨਹੀਂ ਆ ਰਿਹਾ। ਕਿਸਾਨਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਖੇਤੀ ਖੇਤਰ ਲਈ ਦਿੱਤੀਆਂ ਜਾਂ ਰਹੀਆਂ ਦਲੀਲਾਂ ਬਿਜਲੀ ਸੰਕਟ ਦੇ ਹੱਲ ਬਗੈਰ ਵਿਅਰਥ ਹੀ ਹਨ।
ਪਿੰਡ ਦੇ ਨੰਬਰਦਾਰ ਸਰਦੂਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਆਲੂ ਦੀ ਫਸਲ ਵੀ ਬੀਜੀ ਜਾਂਦੀ ਹੈ ਪਰ ਬਿਜਲੀ ਸਿਰਫ 3 ਘੰਟੇ ਹੀ ਕਿਸਾਨਾਂ ਨੂੰ ਮਿਲ ਰਹੀ ਹੈ। ਜਿਸ ਕਰਕੇ ਕਿਸਾਨ ਅਗਲੀ ਫਸਲ ਦੀ ਤਿਆਰ ਤੋਂ ਵਾਂਝੇ ਹੋ ਰਹੇ ਹਨ।
ਇਸ ਦੇ ਨਾਲ ਹੀ ਪਿੰਡ ਬੋਖੇਵਾਲਾ ਦੇ ਸਰਪੰਚ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਓ ਇਹ ਪ੍ਰਚਾਰ ਬੜੀ ਤੇਜ਼ ਨਾਲ ਹੋ ਰਿਹਾ ਹੈ ਪਰ ਇਸ ਨੂੰ ਗਾਲਣ ਦੇ ਲਈ ਪਾਣੀ ਦੀ ਜ਼ਰੂਰਤ ਹੈ, ਜੇਕਰ ਸਰਕਾਰ ਮੁਆਵਜ਼ਾ ਨਹੀਂ ਦੇ ਸਕਦੀ ਤਾਂ ਘੱਟ ਤੋਂ ਘੱਟ ਬਿਜਲੀ ਤਾਂ ਕਿਸਾਨਾਂ ਨੂੰ ਜ਼ਰੂਰ ਆਮ ਵਾਂਗ ਦੇਵੇ।
ਉਥੇ ਹੀ ਬਲਵਿੰਦਰ ਸਿੰਘ ਜ਼ੀਰਾ ਸਕੱਤਰ ਬੀਕੇਯੂ ਕਾਦੀਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਜਦ ਝੋਨੇ ਦੀ ਫਸਲ ਤਿਆਰ ਹੋ ਜਾਂਦੀ ਹੈ ਤਾਂ ਹੋਰਾਂ ਫਸਲਾਂ ਦੀ ਬਿਜਾਈ ਦੇ ਲਈ ਕਿਸਾਨਾਂ ਨੂੰ ਹਰ ਸਾਲ ਹੀ ਬਿਜਲੀ ਕੱਟਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ। ਖੇਤੀ ਖੇਤਰ ਲਈ ਤਾਂ ਬਿਜਲੀ ਹਰ ਸਾਲ ਹੀ ਚਾਹੀਦੀ ਹੈ ਪਰ ਜਦ ਝੋਨੇ ਦਾ ਸੀਜ਼ਨ ਖਤਮ ਹੋ ਜਾਂਦਾ ਹੈ ਤਾਂ ਬਿਜਲੀ ਨੂੰ ਕੱਟ ਲਗਾ ਦਿੱਤੇ ਜਾਂਦੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਬਦਲਵੀਆਂ ਫਸਲਾਂ ਦੀ ਗੱਲ ਤਾਂ ਕਰਦੀ ਹੈ, ਕਿਸਾਨ ਸਰਕਾਰਾਂ ਦੀ ਗੱਲ ਮੰਨਦਾ ਹੈ ਪਰ ਜਦ ਸਰਕਾਰ ਝੋਨੇ ਦੀ ਫਸਲ ਵਾਂਗ ਬਿਜਲੀ ਨਹੀਂ ਦਿੰਦੀ ਤਾਂ ਕਿਸਾਨ ਹੋਰ ਫਸਲਾਂ ਦੀ ਕਾਸ਼ਤ ਕਿਉਂ ਤੇ ਕਿਵੇਂ ਕਰੇਗਾ। ਇਸ ਲਈ ਲਾਈਟ ਕਿਸਾਨ ਨੂੰ ਰੋਜ਼ਾਨਾਂ 8 ਘੰਟੇ ਖੇਤੀ ਖੇਤਰ ਲਈ ਮਿਲਣੀ ਚਾਹੀਦੀ ਹੈ। ਕਿਸਾਨੀ ਮੰਗ ਕਰਦੀ ਹੈ ਕਿ ਫਸਲਾਂ ਦੀ ਰਹਿੰਦ ਖੂੰਹਦ ਖਪਾਉਣ ਲਈ ਰੋਜ਼ਾਨਾ ਬਿਜਲੀ ਮਿਲੇ ਅਤੇ ਹੋਰ ਫਸਲਾਂ ਦੀ ਤਿਆਰ ਕਿਸਾਨ ਅਸਾਨੀ ਨਾਲ ਕਰ ਸਕਣ।
ਵਿਪਾਸਨਾ 'ਤੇ ਐੱਸ.ਆਈ.ਟੀ. ਦਾ ਸ਼ਿਕੰਜਾ, ਪੁਲਸ ਸਿਰਸਾ ਜਾ ਕੇ ਕਰ ਸਕਦੀ ਹੈ ਪੁੱਛਗਿੱਛ
NEXT STORY