ਗਿੱਦੜਬਾਹਾ (ਸੰਧਿਆ, ਕੁਲਭੂਸ਼ਨ) : ਸਥਾਨਕ ਸਰਕੂਲਰ ਰੋਡ 'ਤੇ ਕਰੀਬ 1:45 'ਤੇ ਜਦੋਂ ਇਕ ਬੱਸ ਸਰਕੂਲਰ ਰੋਡ ਤੋਂ ਬੱਸ ਅੱਡੇ ਵੱਲ ਆ ਰਹੀ ਸੀ ਤਾਂ ਸੜਕ 'ਤੇ ਹੀ ਜਾ ਰਹੇ ਇਕ 17 ਸਾਲਾ ਨੌਜਵਾਨ ਜੋ ਕਿ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੀ.ਸੀ.ਆਰ ਮੁਲਾਜ਼ਮਾਂ ਨੇ ਸੜਕ 'ਤੇ ਪਏ ਨੌਜਵਾਨ ਕ੍ਰਿਸ਼ਨ ਕੁਮਾਰ (17) ਪੁੱਤਰ ਨੇਮਰਾਜ ਵਾਸੀ ਲਛਮਣ ਕਾਲੋਨੀ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਜਿਥੇ ਡਾਕਟਰਾਂ ਨੇ ਉਕਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸਥਾਨਕ ਥਾਣੇ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੱਸ ਅਤੇ ਮੋਟਰਸਾਈਕਲ ਨੂੰ ਕਬਜ਼ੇ ਲੈ ਲਿਆ।
ਮ੍ਰਿਤਕ ਕ੍ਰਿਸ਼ਨ ਕੁਮਾਰ ਦੇ ਪਿਤਾ ਨੇਮਰਾਜ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸਥਾਨਕ ਗੌਤਮ ਪਬਲਿਕ ਸਕੂਲ ਵਿਚ 10ਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਉਸਨੂੰ ਨਵਾਂ ਮੋਟਰਸਾਈਕਲ ਗਿਫ਼ਟ ਦੇ ਤੌਰ 'ਤੇ ਕਢਵਾ ਕੇ ਦਿੱਤਾ ਗਿਆ ਸੀ। ਉਕਤ ਨੌਜਵਾਨ ਪੜ੍ਹਾਈ ਦੇ ਨਾਲ-ਨਾਲ ਸ਼ਹਿਰ ਦੇ ਕ੍ਰਿਸ਼ਨਾਂ ਜਿਊਲਰਜ਼ ਦੀ ਦੁਕਾਨ 'ਤੇ ਵੀ ਕੰਮ ਕਰਦਾ ਸੀ।
ਚਾਹ ਪੀਣ ਕਾਰਨ ਬੇਹੋਸ਼ ਹੋਇਆ ਪਰਿਵਾਰ, ਹਸਪਤਾਲ ਭਰਤੀ
NEXT STORY