ਜਲੰਧਰ (ਰਾਜੇਸ਼)— ਦੋਆਬਾ ਚੌਕ ਨੇੜੇ ਸਥਿਤ ਇਕ ਪ੍ਰਸਿੱਧ ਮੰਦਰ ਵਿਚ ਬਣੀ ਗਊਸ਼ਾਲਾ 'ਚ ਉਸ ਸਮੇਂ ਲਾਪਰਵਾਹੀ ਦਾ ਵੱਡਾ ਮੰਜ਼ਰ ਦੇਖਣ ਨੂੰ ਮਿਲਿਆ ਹੈ, ਜਦ ਗਊਸ਼ਾਲਾ 'ਚ ਬਿਜਲੀ ਦੀਆਂ ਤਾਰਾਂ ਦੇ ਥੱਲੇ ਤੂੜੀ ਦਾ ਢੇਰ ਰੱਖਿਆ ਹੋਇਆ ਸੀ, ਜਿਸ 'ਚ ਬਿਜਲੀ ਦੀਆਂ ਤਾਰਾਂ ਨਾਲ ਹੋਏ ਸ਼ਾਰਟ ਸਰਕਟ ਕਾਰਨ ਤੂੜੀ ਨੂੰ ਅੱਗ ਲੱਗ ਗਈ। ਅੱਗ ਦੇਖਦੇ ਹੀ ਦੇਖਦੇ ਕਾਫੀ ਫੈਲ ਗਈ, ਜਿਸ ਜਗ੍ਹਾ ਅੱਗ ਲੱਗੀ, ਉਸ ਜਗ੍ਹਾ ਨੇੜੇ ਦਰਜਨਾਂ ਗਊਆਂ ਬੰਨ੍ਹੀਆਂ ਹੋਈਆਂ ਸਨ ਪਰ ਉਥੋਂ ਦੇ ਸੇਵਾਦਾਰਾਂ ਨੇ ਉਕਤ ਗਾਵਾਂ ਨੂੰ ਤੁਰੰਤ ਉਥੋਂ ਬਾਹਰ ਕੱਢ ਲਿਆ, ਹਾਲਾਂਕਿ ਕਈ ਗਊਆਂ ਮਾਮੂਲੀ ਰੂਪ ਨਾਲ ਝੁਲਸ ਗਈਆਂ, ਜਿਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਕਿਸਮਤ ਨਾਲ ਕਿਸੇ ਵੀ ਗਊ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੱਗ 'ਤੇ ਕਾਬੂ ਪਾਉਣ ਵਿਚ ਸਫਲਤਾ ਹਾਸਲ ਕੀਤੀ। ਫਾਇਰ ਬ੍ਰਿਗੇਡ ਦੀਆਂ ਮੌਕੇ 'ਤੇ 4 ਗੱਡੀਆਂ ਨੂੰ ਇਕ ਘੰਟੇ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬਿੱਕਰ ਸਿੰਘ ਦੀ ਮਿਹਨਤ ਸਦਕਾ ਪੰਛੀਆਂ ਨੂੰ ਮਿਲੇ ਨਵੇਂ ਆਸ਼ਿਆਨੇ (ਵੀਡੀਓ)
NEXT STORY