ਬੁਢਲਾਡਾ (ਮਨਜੀਤ)— ਜਿਲ੍ਹਾ ਪੁਲਸ ਮੁਖੀ ਪਰਮਵੀਰ ਸਿੰਘ ਪਰਮਾਰ ਦੀਆਂ ਹਦਾਇਤਾਂ ਅਤੇ ਥਾਣਾ ਸਿਟੀ ਦੇ ਮੁਖੀ ਬਲਵਿੰਦਰ ਸਿੰਘ ਰੋਮਾਨਾ ਦੀ ਅਗਵਾਈ ਵਿੱਚ ਸੀ.ਆਰ.ਪੀ.ਐੱਫ 137 ਬਟਾਲੀਅਨ ਐੱਫ. ਕੰਪਨੀ, ਸਥਾਨਕ ਪੁਲਸ ਅਤੇ ਫੋਰਸ ਨੇ ਸਾਂਝੇ ਤੋਰ ਤੇ ਸਥਾਨਕ ਸ਼ਹਿਰ ਦੇ ਥਾਣਾ ਰੇਲਵੇ ਰੋਡ, ਗੋਲ ਚੱਕਰ, ਰਾਮ ਲੀਲਾ ਗਰਾਉਂਡ, ਬੱਸ ਸਟੈਂਡ ਰੋਡ, ਰੇਲਵੇ ਸਟੇਸ਼ਨ ਤੋਂ ਇਲਾਵਾ ਹੋਰ ਵੀ ਖੇਤਰਾਂ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਥਾਣਾ ਸਿਟੀ ਦੇ ਮੁੱਖੀ ਬਲਵਿੰਦਰ ਸਿੰਘ ਰੋਮਾਨਾ ਨੇ ਦੱਸਿਆ ਕਿ ਅਮਨ ਸਥਿਤੀ ਦੇ ਮੱਦੇਨਜ਼ਰ ਇਹ ਫਲੈਗ ਮਾਰਚ ਸਾਂਝੇ ਤੌਰ 'ਤੇ ਸੀ.ਆਰ.ਪੀ.ਐੱਫ ਨਾਲ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ। ਉਨ੍ਹਾਂ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਪੁਲਸ ਵੱਲੋਂ ਅਮਨ ਸ਼ਾਂਤੀ ਬਹਾਲ ਰੱਖਣ ਲਈ ਚੁੱਕੇ ਗਏ ਕਦਮਾਂ ਵਿੱਚ ਲੋਕ ਆਪਣਾ ਸਹਿਯੋਗ ਕਰਨ। ਇਸ ਮੌਕੇ ਏ.ਐੱਸ.ਆਈ. ਗੁਰਮੇਲ ਸਿੰਘ ਵੀ ਮੌਜੂਦ ਸਨ।
ਦਲਿਤ ਬਸਤੀ ਮੀਂਹ ਦੇ ਪਾਣੀ 'ਚ ਡੁੱਬੀ
NEXT STORY