ਖੰਨਾ, (ਕਮਲ, ਸ਼ਾਹੀ)- ਇਕ ਪਾਸੇ ਜਿਥੇ ਪੰਜਾਬ ਸਰਕਾਰ ਨੇ ਖੰਨਾ 'ਚ ਇੰਡਸਟਰੀਅਲ ਹੱਬ ਬਣਾਉਣ ਦਾ ਐਲਾਨ ਕਰ ਦਿੱਤੀ ਹੈ, ਉਥੇ ਹੀ ਦੂਜੇ ਪਾਸੇ ਖੰਨਾ ਦਾ ਮੌਜੂਦਾ ਫੋਕਲ ਪੁਆਇੰਟ ਦੇ ਉਦਯੋਗਪਤੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ।
ਇਸ ਪਾਸੇ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਜਾ ਰਿਹਾ । ਸਰਕਾਰ ਦੀ ਅਣਦੇਖੀ ਕਾਰਨ ਖੰਨਾ ਤੋਂ ਸੂਬੇ ਨੂੰ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲਾ ਫੋਕਲ ਪਆਇੰਟ ਖੇਤਰ ਇਕ ਵਾਰ ਫਿਰ ਤੋਂ ਨਰਕ ਵਿਚ ਤਬਦੀਲ ਹੋ ਚੁੱਕਿਆ ਹੈ ।
ਸੜਕਾਂ ਦਾ ਭੈੜਾ ਹਾਲ ਹੈ ਜੋ ਕਿ ਜਗ੍ਹਾ-ਜਗ੍ਹਾ ਤੋਂ ਟੁੱਟ ਗਈਆਂ ਹਨ ਅਤੇ ਥੋੜ੍ਹੇ ਜਿਹੇ ਮੀਂਹ ਪੈਣ ਨਾਲ ਪਾਣੀ ਜਗ੍ਹਾ-ਜਗ੍ਹਾ 'ਤੇ ਜਮ੍ਹਾ ਹੋ ਜਾਂਦਾ ਹੈ । ਪੰਜਾਬ ਸਰਕਾਰ ਵੱਲੋਂ 2.03 ਕਰੋੜ ਰੁਪਏ ਦੀ ਲਾਗਤ ਨਾਲ ਫੋਕਲ ਪੁਆਇੰਟ 'ਚ ਸੀਵਰੇਜ ਪੈਣ ਨਾਲ ਉਦਯੋਗਪਤੀਆਂ ਨੇ ਕੁਝ ਰਾਹਤ ਤਾਂ ਜ਼ਰੂਰ ਮਹਿਸੂਸ ਕੀਤੀ ਸੀ ਪਰ ਸੀਵਰੇਜ ਪੈਣ ਨਾਲ ਫੋਕਲ ਪੁਆਇੰਟ ਦੀਆਂ ਸਾਰੀਆਂ ਸੜਕਾਂ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ। ਥੋੜ੍ਹੇ ਜਿਹੇ ਮੀਂਹ ਨਾਲ ਫੋਕਲ ਪੁਆਇੰਟ ਦੀਆਂ ਸੜਕਾਂ ਨਹਿਰਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ, ਜਿਸ 'ਚ ਵਾਹਨ ਤਾਂ ਕੀ ਪੈਦਲ ਚੱਲਣਾ ਵੀ ਮੁਸ਼ਿਕਲ ਹੋ ਗਿਆ ਹੈ ।
ਮਾਲ ਦੀਆਂ ਭਰੀਆਂ ਗੱਡੀਆਂ ਇਨ੍ਹਾਂ ਸੜਕਾਂ ਤੋਂ ਬਹੁਤ ਹੀ ਮੁਸ਼ਕਿਲ ਨਾਲ ਨਿਕਲਦੀਆਂ ਹਨ । ਇਸ ਦੌਰਾਨ ਮਾਲ ਦੀਆਂ ਭਰੀਆਂ ਗੱਡੀਆਂ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੀਆਂ ਹਨ, ਜਿਸਦੇ ਨਾਲ ਭਾਰੀ ਨੁਕਸਾਨ ਹੋ ਜਾਂਦਾ ਹੈ ।
ਕਾਂਗਰਸ ਹੁਣ ਖੇਤਰੀ ਨੇਤਾਵਾਂ ਨੂੰ ਹੋਰ ਸ਼ਕਤੀਆਂ ਦੇਵੇ : ਅਮਰਿੰਦਰ
NEXT STORY